ਆਸਟ੍ਰੇਲੀਆ ''ਚ ਰੋਕਿਆ ਗਿਆ ਕੋਰੋਨਾ ਵੈਕਸੀਨ ਦਾ ਟ੍ਰਾਈਲ, HIV ਰਿਪੋਰਟ ਆ ਰਹੀ ਸੀ ਗਲਤ

Friday, Dec 11, 2020 - 02:47 PM (IST)

ਆਸਟ੍ਰੇਲੀਆ ''ਚ ਰੋਕਿਆ ਗਿਆ ਕੋਰੋਨਾ ਵੈਕਸੀਨ ਦਾ ਟ੍ਰਾਈਲ, HIV ਰਿਪੋਰਟ ਆ ਰਹੀ ਸੀ ਗਲਤ

ਸਿਡਨੀ- ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਿਕਸਿਤ ਕੀਤੇ ਜਾ ਰਹੇ ਇਕ ਟੀਕੇ ਦਾ ਕਲੀਨਕ ਪ੍ਰੀਖਣ ਬੰਦ ਕਰ ਦਿੱਤਾ ਗਿਆ ਹੈ। 

ਪ੍ਰੀਖਣ ਵਿਚ ਹਿੱਸਾ ਲੈਣ ਵਾਲੇ ਵਿਅਕਤੀਆਂ ਦੀ ਜਾਂਚ ਵਿਚ ਐੱਚ. ਆਈ. ਵੀ. ਵਾਇਰਸ ਦਿਖਾਈ ਦੇ ਰਹੇ ਸਨ ਜਦਕਿ ਉਹ ਅਸਲ ਵਿਚ ਵਾਇਰਸ ਪੀੜਤ ਨਹੀਂ ਸਨ। ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਬਾਇਓਟੈਕ ਕੰਪਨੀ ਸੀ. ਐੱਸ. ਐੱਲ. ਵਲੋਂ ਵਿਕਸਿਤ ਕੀਤੇ ਜਾ ਰਹੇ ਕੋਵਿਡ-19 ਟੀਕੇ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਸੀ. ਐੱਸ. ਐੱਲ. ਨੇ ਆਸਟ੍ਰੇਲੀਆ ਦੇ ਸ਼ੇਅਰ ਬਾਜ਼ਾਰ ਨੂੰ ਇਕ ਬਿਆਨ ਵਿਚ ਇਸ ਬਾਰੇ ਦੱਸਿਆ ਤੇ ਕਿਹਾ ਕਿ ਕਲੀਨਿਕ ਪ੍ਰੀਖਣ ਰੋਕ ਦਿੱਤਾ ਜਾਵੇਗਾ।

ਆਸਟ੍ਰੇਲੀਆ ਨੇ ਟੀਕੇ ਦੀਆਂ 5.1 ਕਰੋੜ ਖੁਰਾਕਾਂ ਖਰੀਦਣ ਲਈ ਚਾਰ ਟੀਕਾ ਨਿਰਮਾਤਾਵਾਂ ਨਾਲ ਕਰਾਰ ਕੀਤਾ ਹੈ। ਇਹ ਕੰਪਨੀ ਵੀ ਉਸ ਵਿਚ ਸ਼ਾਮਲ ਸੀ। ਸੀ. ਐੱਲ. ਐੱਸ. ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰੀਖਣ ਵਿਚ ਹਿੱਸਾ ਲੈਣ ਵਾਲੇ 216 ਵਿਅਕਤੀਆਂ ਵਿਚੋਂ ਕੋਈ ਵੀ ਗੰਭੀਰ ਬੀਮਾਰ ਨਹੀਂ ਮਿਲਿਆ ਪਰ ਸਿਹਤ ਸੁਰੱਖਿਆ ਕਾਰਨ ਇਸ ਟੀਕੇ ਵਿਚ ਹੋਰ ਸੁਧਾਰ ਕੀਤੇ ਗਏ ਸਨ। ਹਾਲਾਂਕਿ ਪ੍ਰੀਖਣ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਟੀਕੇ ਨਾਲ ਬਣੀ ਐਂਟੀਬਾਡੀ ਕਾਰਨ ਲੋਕਾਂ ਵਿਚ ਐੱਚ. ਆਈ. ਵੀ. ਦੇ ਸੰਕਰਮਣ ਦੇ ਗਲਤ ਨਤੀਜੇ ਆਉਣ ਲੱਗ ਗਏ। 

ਕੰਪਨੀ ਨੇ ਕਿਹਾ ਕਿ ਜੇਕਰ ਰਾਸ਼ਟਰੀ ਪੱਧਰ 'ਤੇ ਟੀਕੇ ਦੀ ਵਰਤੋਂ ਹੁੰਦੀ ਹੈ ਤਾਂ ਭਾਈਚਾਰੇ ਵਿਚਕਾਰ ਐੱਚ. ਆਈ. ਵੀ. ਵਾਇਰਸ ਦੇ ਨਤੀਜਿਆਂ ਕਾਰਨ ਲੋਕਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। 


author

Lalita Mam

Content Editor

Related News