ਟਿਕਟਾਕ ''ਤੇ ਖੁਦਕੁਸ਼ੀ ਦੇ ਵੀਡੀਓ ਦੀ ਆਸਟ੍ਰੇਲੀਆਈ ਪੀ.ਐੱਮ ਨੇ ਕੀਤੀ ਨਿੰਦਾ

09/10/2020 6:33:31 PM

ਕੈਨਬਰਾ (ਬਿਊਰੋ): ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟਿਕਟਾਕ ਦੇ ਖੁਦਕੁਸ਼ੀ ਦੇ ਇਕ ਵੀਡੀਓ ਦੀ ਸਖਤ ਆਲੋਚਨਾ ਕੀਤੀ ਹੈ। ਇਸ ਵੀਡੀਓ ਵਿਚ ਇਕ ਵਿਅਕਤੀ ਇਕ ਬੰਦੂਕ ਨਾਲ ਆਪਣੀ ਜਾਨ ਲੈ ਰਿਹਾ ਹੈ। ਚੀਨੀ ਮਲਕੀਅਤ ਵਾਲੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੇ ਕਿਹਾ ਹੈ ਕਿ ਉਹ ਬੰਦੂਕ ਨਾਲ ਖੁਦਕੁਸ਼ੀ ਕਰਨ ਵਾਲੀ ਇਸ ਵੀਡੀਓ ਨੂੰ ਹਟਾਉਣ ਦੇ ਕੰਮ ਵਿਚ ਲੱਗਾ ਹੈ। ਨਾਲ ਹੀ ਇਸ ਵੀਡੀਓ ਨੂੰ ਐਪ ਦੇ ਮਾਧਿਅਮ ਨਾਲ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਯੂਜ਼ਰਸ ਨੂੰ ਬੈਨ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।

ਸਰਕਾਰ ਚੁੱਕ ਰਹੀ ਕਦਮ
ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਆਨਲਾਈਨ ਵਾਚਡੌਗ ਈ.ਐੱਸ.ਐੱਫ.ਟੀ.ਆਈ. ਦੀ ਕਮਿਸ਼ਨਰ ਜੂਲੀ ਇਨਮੈਨ ਇਸ ਘਿਣਾਉਣੀ ਵੀਡੀਓ ਦੇ ਖਿਲਾਫ਼ ਵੱਡੀ ਕਾਰਵਾਈ ਕਰ ਰਹੀ ਹੈ। ਮੌਰੀਸਨ ਨੇ ਆਪਣੇ ਦਫਤਰ ਵੱਲੋਂ ਜਾਰੀ ਇਕ ਵੀਡੀਓ ਵਿਚ ਕਿਹਾ ਕਿ ਜਿਹੜੇ ਲੋਕ ਟਿਕਟਾਕ ਜਿਹੇ ਸੰਗਠਨਾਂ ਨੂੰ ਚਲਾ ਰਹੇ ਹਨ, ਉਹਨਾਂ ਦੀ ਇਹ ਵੀਡੀਓ ਦੇਖਣ ਵਾਲਿਆਂ ਦੇ ਪ੍ਰਤੀ ਖਾਸ ਕਰ ਕੇ ਬੱਚਿਆ ਦੇ ਪ੍ਰਤੀ ਇਕ ਜ਼ਿੰਮੇਵਾਰੀ ਹੈ।

ਮੌਰੀਸਨ ਨੇ ਉਹਨਾਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਤੁਹਾਡੇ ਲੋਕਾਂ ਦੇ ਉਤਪਾਦ ਦੁਨੀਆ ਬਦਲਣ ਦਾ ਕੰਮ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਤੁਹਾਡੀ ਇਕ ਵੱਡੀ ਜ਼ਿੰਮੇਵਾਰੀ ਵੀ ਜੁੜੀ ਹੋਈ ਹੈ। ਤੁਹਾਡੀ ਜਵਾਬਦੇਹੀ ਵੀ ਤੈਅ ਹੁੰਦੀ ਹੈ। ਤੁਹਾਨੂੰ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਯਕੀਨੀ ਕਰਨ ਦੀ ਲੋੜ ਹੈ ਕਿ ਤੁਹਾਡੇ ਉਤਪਾਦ ਆਸਟ੍ਰੇਲੀਆ ਦੀ ਜਨਤਾ ਨੂੰ ਕੋਈ ਨੁਕਸਾਨ ਨਾ ਪਹੰਚਾਉਣ। ਮੇਰੀ ਸਰਕਾਰ ਵੀ ਤੁਹਾਡੀ ਜ਼ਿੰਮੇਵਾਰੀ ਤੈਅ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਨਾਲ ਤਣਾਅ ਦੇ ਬਾਅਦ ਭਾਰਤ, ਆਸਟ੍ਰੇਲੀਆ ਅਤੇ ਫਰਾਂਸ 'ਚ ਪਹਿਲੀ ਸੰਯੁਕਤ ਵਾਰਤਾ

ਸਰਕਾਰ ਨੇ ਚੁੱਕੇ ਸਖਤ ਕਾਨੂੰਨੀ ਕਦਮ
ਆਸਟ੍ਰੇਲੀਆਈ ਸਰਕਾਰ ਨੇ ਪਿਛਲੇ ਸਾਲ ਇੰਟਰਨੈੱਟ ਪਲੇਟਫਾਰਮਾਂ ਤੋਂ ਹਿੰਸਕ ਸਮੱਗਰੀ ਹਟਾਉਣ ਲਈ ਕਈ ਅਸਧਾਰਨ ਕਾਨੂੰਨੀ ਕਦਮ ਚੁੱਕੇ ਹਨ। ਨਵੇਂ ਕਾਨੂੰਨਾਂ ਦੇ ਤਹਿਤ ਸੋਸ਼ਲ਼ ਮੀਡੀਆ ਦੇ ਅਧਿਕਾਰੀਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਜੇਕਰ ਉਹਨਾਂ ਦੇ ਪਲੇਟਫਾਰਮ ਹਿੰਸਾ ਦਾ ਲਾਈਵ ਪ੍ਰਸਾਰਨ ਕਰਨਗੇ। ਇਹ ਕਾਨੂੰਨ ਉਸ ਘਟਨਾ ਦੀ ਪ੍ਰਤਿਕਿਰਿਆ ਵਿਚ ਬਣਾਇਆ ਗਿਆ ਸੀ ਜਿਸ ਵਿਚ ਇਕ ਵਿਅਕਤੀ ਨੇ ਫੇਸਬੁੱਕ 'ਤੇ ਲਾਈਵ ਪ੍ਰਸਾਰਨ ਦੇ ਲਈ ਹੇਲਮੇਟ-ਮਾਉਂਟੇਡ ਕੈਮਰੇ ਦੀ ਵਰਤੋਂ ਕਰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਦੋ ਮਸਜਿਦਾਂ ਵਿਚ ਨਮਾਜ਼ ਪੜ੍ਹ ਰਹੇ 51 ਲੋਕਾਂ ਦਾ ਕਤਲ ਕਰ ਦਿੱਤਾ ਸੀ। 

ਆਸਟ੍ਰੇਲੀਆਈ ਰੇਗੁਲੇਟਰਜ਼ ਨੇ ਹੁਣ ਟਿਕਟਾਕ 'ਤੇ ਮੁਕੱਦਮਾ ਚਲਾਉਣ ਦਾ ਫੈਸਲਾ ਲਿਆ ਹੈ। ਖੁਦਕੁਸ਼ੀ ਦੇ ਇਸ ਵੀਡੀਓ ਵਿਚ ਨਵੇਂ ਕਾਨੂੰਨ ਦੇ ਤਹਿਤ ਹਿੰਸਕ ਆਨਲਾਈਨ ਅਕਸਾਂ ਨੂੰ ਦਿਖਾਇਆ ਗਿਆ ਹੈ। ਮੌਰੀਸਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਸ ਤਰ੍ਹਾਂ ਦੀ ਹਮਲਾਵਰ ਸਮੱਗਰੀ ਦੇ ਲਈ ਜ਼ਿਆਦਾ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ। 


Vandana

Content Editor

Related News