ਸਕਾਟ ਮੌਰਿਸਨ ਨੇ ਦਿੱਤੀ ਭਾਰਤਵਾਸੀਆਂ ਨੂੰ ਹੋਲੀ ਦੀ ਵਧਾਈ (ਵੀਡੀਓ)

03/10/2020 12:16:23 PM

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਦੇਸ਼ ਵਿੱਚ ਵੱਸਦੇ ਭਾਰਤੀਆਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ। ਉਹਨਾਂ ਨੇ ਇਹ ਵਧਾਈ ਸੰਦੇਸ਼ ਇੱਕ ਵੀਡੀਓ ਜਾਰੀ ਕਰਕੇ ਦਿੱਤਾ, ਜਿਸ ਵਿੱਚ ਉਹ ਕਹਿ ਰਹੇ ਹਨ,“ਹੋਲੀ ਦੇ ਇਸ ਪਵਿੱਤਰ ਤਿਉਹਾਰ ਦੀ ਸੱਭ ਨੂੰ ਮੁਬਾਰਕਬਾਦ। ਹੋਲੀ ਰੰਗਾਂ ਦਾ ਤਿਉਹਾਰ ਹੈ ਜਿਸ ਨੂੰ ਭਾਰਤੀ ਭਾਈਚਾਰੇ ਦੇ ਲੋਕ ਬਹੁਤ ਹੀ ਖ਼ੁਸ਼ੀ ਨਾਲ ਮਨਾਉਂਦੇ ਹਨ। ਰੰਗਾਂ ਦਾ ਤਿਉਹਾਰ ਹਿੰਦੂ ਮੱਤ ਦੇ ਮੁਤਾਬਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ।'' 

 

ਉਹਨਾਂ ਅੱਗੇ ਕਿਹਾ,''ਆਸਟ੍ਰੇਲੀਆ ਦੀ ਇਹੀ ਖ਼ਾਸੀਅਤ ਹੈ ਕਿ ਮਲਟੀਕਲਚਰਲ ਭਾਈਚਾਰੇ ਦੇ ਧਰਮਾਂ ਨੂੰ ਆਪਣੇ ਤਿਉਹਾਰ ਸਿਰਫ ਮਨਾਉਣ ਦੀ ਆਜ਼ਾਦੀ ਹੀ ਨਹੀਂ ਦਿੰਦਾ ਸਗੋਂ ਆਪ ਵੀ ਉਹਨਾਂ ਵਿੱਚ ਸ਼ਰੀਕ ਹੋ ਕੇ ਉਹਨਾਂ ਦੇ ਰੰਗ ਮਾਣਦਾ ਹੈ ਅਤੇ ਸੱਭਿਆਚਾਰ ਨੂੰ ਸਮਝਦਾ ਵੀ ਹੈ।'' ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਨੂੰ ਖਤਮ ਵੀ ਹਿੰਦੀ ਭਾਸ਼ਾ ਵਿੱਚ ਕਰਦਿਆਂ “ਹੋਲੀ ਕੀ ਸ਼ੁਭਕਾਮਨਾਏਂ'' ਕਿਹਾ। ਪ੍ਰਧਾਨ ਮੰਤਰੀ ਵੱਲੋਂ ਹੋਲੀ ਦੇ ਤਿਉਹਾਰ 'ਤੇ ਦਿੱਤੀ ਇਸ ਮੁਬਾਰਕਬਾਦ ਨੂੰ ਸਮੁੱਚੇ ਭਾਰਤਵਾਸੀਆਂ ਵੱਲੋਂ ਸਰਹਾਇਆ ਗਿਆ ਅਤੇ ਉਹਨਾਂ ਨੂੰ ਵੀ ਹੋਲੀ ਦੇ ਇਸ ਪਾਵਨ ਮੌਕੇ 'ਤੇ ਵਧਾਈ ਦਿੱਤੀ ।

ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ ਪੁਲਾੜ 'ਚ ਉਗਾਈ ਸਬਜ਼ੀ, ਦੇਖੋ ਤਸਵੀਰਾਂ


Vandana

Content Editor

Related News