ਆਸਟ੍ਰਲੀਆ : ਸਕੂਲ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 8 ਬੱਚੇ ਗੰਭੀਰ ਜ਼ਖ਼ਮੀ (ਤਸਵੀਰਾਂ)
Tuesday, May 16, 2023 - 04:35 PM (IST)

ਸਿਡਨੀ (ਵਾਰਤਾ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਮੰਗਲਵਾਰ ਨੂੰ ਇਕ ਸਕੂਲ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ 'ਚ 8 ਬੱਚੇ ਗੰਭੀਰ ਜ਼ਖਮੀ ਹੋ ਗਏ ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਵਿਕਟੋਰੀਆ ਪੁਲਸ ਅਨੁਸਾਰ ਐਮਰਜੈਂਸੀ ਸੇਵਾਵਾਂ ਇਸ ਸਮੇਂ ਆਈਨਸਬਰੀ ਵਿੱਚ ਐਕਸਫੋਰਡ ਰੋਡ ਅਤੇ ਮਰਫੀਸ ਰੋਡ ਦੇ ਇੰਟਰਸੈਕਸ਼ਨ 'ਤੇ ਹਾਦਸੇ ਵਾਲੀ ਥਾਂ 'ਤੇ ਮੌਜੂਦ ਹਨ, ਜੋ ਮੈਲਬੌਰਨ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਤੋਂ ਲਗਭਗ 44 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ।
ਮੌਜੂਦਾ ਪੜਾਅ 'ਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਮੰਗਲਵਾਰ ਨੂੰ ਸਥਾਨਕ ਸਮੇਂ ਦੁਪਹਿਰ 3:40 ਵਜੇ ਦੇ ਕਰੀਬ 45 ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋਈ। ਜਾਣਕਾਰੀ ਮੁਤਾਬਕ ਸਾਰੇ ਬੱਚਿਆਂ ਨੂੰ ਬੱਸ ਤੋਂ ਉਤਾਰ ਲਿਆ ਗਿਆ ਹੈ ਅਤੇ ਐਂਬੂਲੈਂਸ ਸੇਵਾਵਾਂ ਦੁਆਰਾ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਂ ਹਸਪਤਾਲ ਲਿਜਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਔਰਤਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ 'ਚ ਪੁਲਸ ਅਧਿਕਾਰੀ ਨੂੰ ਜੇਲ੍ਹ
ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲ : ਬੱਚਿਆਂ ਨੇ ਗ਼ਲਤੀ ਨਾਲ ਖਾ ਲਏ Cannabis Cookies, ਇਕ ਦੀ ਹਾਲਤ ਗੰਭੀਰ
ਬੱਸ ਦੇ ਪੁਰਸ਼ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਟਰੱਕ ਦਾ ਪੁਰਸ਼ ਡਰਾਈਵਰ ਫਿਲਹਾਲ ਪੁਲਸ ਦੀ ਪੁੱਛਗਿੱਛ ਵਿੱਚ ਮਦਦ ਕਰ ਰਿਹਾ ਹੈ। ਵਿਕਟੋਰੀਆ ਦੇ ਪੁਲਸ ਸੁਪਰਡੈਂਟ ਮਾਈਕਲ ਕਰੂਸ ਨੇ ਕਿਹਾ ਕਿ "ਸਾਡਾ ਮੰਨਣਾ ਹੈ ਕਿ ਇੱਕ ਟਰੱਕ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ। ਬੱਸ ਸੱਜੇ ਮੁੜਦੇ ਹੀ ਪਲਟ ਗਈ। ਬਦਕਿਸਮਤੀ ਨਾਲ ਬੱਸ ਵਿੱਚ ਸਵਾਰ ਅੱਠ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਹੋਰ 31 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ,”। ਬਾਕੀ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।