ਆਸਟਰੇਲੀਆ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਲਈ ਖੁਸ਼ਖਬਰੀ, 4.5 ਕਰੋੜ ਡਾਲਰ ਦਾ ਪੈਕੇਜ ਐਲਾਨ

Wednesday, Apr 29, 2020 - 04:59 PM (IST)

ਆਸਟਰੇਲੀਆ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਲਈ ਖੁਸ਼ਖਬਰੀ, 4.5 ਕਰੋੜ ਡਾਲਰ ਦਾ ਪੈਕੇਜ ਐਲਾਨ

ਮੈਲਬੌਰਨ- ਆਸਟਰੇਲੀਆ ਦੇ ਵਿਕਟੋਰੀਆ ਸੂਬੇ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰਨ ਰਹੇ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ 4.5 ਕਰੋੜ ਆਸਟਰੇਲੀਆਈ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਪੈਕੇਜ ਨਾਲ ਸੂਬੇ ਵਿਚ ਰਹਿ ਰਹੇ 40,000 ਤੋਂ ਵੀ ਵਧੇਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਲਾਭ ਮਿਲੇਗਾ।

ਸਮਝਿਆ ਜਾ ਰਿਹਾ ਹੈ ਕਿ ਸੂਬਾ ਐਮਰਜੰਸੀ ਸਹਿਯੋਗ ਪੈਕੇਜ ਦੇ ਤੌਰ 'ਤੇ ਹਰੇਕ ਵਿਦਿਆਰਥੀ ਨੂੰ 1,100 ਆਸਟਰੇਲੀਆਈ ਡਾਲਰ (716 ਅਮਰੀਕੀ ਡਾਲਰ) ਦੀ ਰਾਸ਼ੀ ਦਿੱਤੀ ਜਾਵੇਗੀ। ਐਲਾਨ ਕਰਦੇ ਹੋਏ ਸੂਬੇ ਦੇ ਮੁਖੀ ਡੈਨੀਅਲ ਐਂਡ੍ਰਿਊਸ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀ ਸਾਡੀ ਸਿੱਖਿਆ ਪ੍ਰਣਾਲੀ, ਸਾਡੀ ਅਰਥਵਿਵਸਥਾ ਤੇ ਸਾਡੇ ਭਾਈਚਾਰੇ ਦਾ ਮਹੱਤਵਪੂਰਨ ਅੰਗ ਹੈ। ਉਹ ਵਿਕਟੋਰੀਆ ਦੇ ਲਈ ਕਿੰਨਾ ਕੁਝ ਕਰਦੇ ਹਨ। ਸਿਰਫ ਫੀਸ ਦੇ ਰਾਹੀਂ ਹੀ ਉਹ ਸਾਨੂੰ ਨਹੀਂ ਦਿੰਦੇ, ਬਲਕਿ ਸਾਡੇ ਕਾਰੋਬਾਰਾਂ ਦੇ ਲਈ ਆਰਥਿਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ ਤੇ ਸਾਡੇ ਸਮਾਜ ਨੂੰ ਖੁਸ਼ਹਾਲ ਬਣਾਉਂਦੇ ਹਨ। ਉਹਨਾਂ ਕਿਹਾ ਕਿ ਇਸ ਮਹਾਮਾਰੀ ਦੇ ਕਾਰਣ ਵਿਦੇਸ਼ੀ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਅਸਥਾਈ ਨੌਕਰੀਆਂ ਖਤਮ ਹੋ ਗਈਆਂ ਹਨ। 

ਡੈਨੀਅਲ ਨੇ ਕਿਹਾ ਕਿ ਸੰਘੀ ਸਰਕਾਰ ਵਲੋਂ ਲਾਗੂ ਕੀਤੀਆਂ ਗਈਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਵੀ ਕਈ ਲੋਕਾਂ ਤੱਕ ਨਹੀਂ ਪਹੁੰਚ ਸਕਿਆ ਹੈ। ਉਹਨਾਂ ਕਿਹਾ ਕਿ ਵਿਕਟੋਰੀਆ ਵਿਚ ਰਹਿ ਰਹੇ ਵਿਦੇਸ਼ੀ ਵਿਦਿਆਰਥੀ ਲੋੜ ਦੀਆਂ ਚੀਜ਼ਾਂ ਖਰੀਦ ਸਕਣ ਤੇ ਇਸ ਮਹਾਮਾਰੀ ਦੀ ਮਾਰ ਝੱਲ ਸਕਣ, ਇਹ ਪੁਖਤਾ ਕਰਨ ਲਈ 4.5 ਕਰੋੜ ਆਸਟਰੇਲੀਆਈ ਡਾਲਰ ਦਾ ਰਾਹਤ ਫੰਡ ਸਥਾਪਿਤ ਕੀਤਾ ਜਾ ਰਿਹਾ ਹੈ। 


author

Baljit Singh

Content Editor

Related News