ਅਹਿਮ ਖ਼ਬਰ : ਆਸਟ੍ਰੇਲੀਆ ਨੇ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਲਈ ਖੋਲ੍ਹੀਆਂ ਆਪਣੀਆਂ ਸਰਹੱਦਾਂ

Monday, Dec 13, 2021 - 06:24 PM (IST)

ਅਹਿਮ ਖ਼ਬਰ : ਆਸਟ੍ਰੇਲੀਆ ਨੇ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਲਈ ਖੋਲ੍ਹੀਆਂ ਆਪਣੀਆਂ ਸਰਹੱਦਾਂ

ਕੈਨਬਰਾ (ਆਈਏਐੱਨਐੱਸ): ਆਸਟ੍ਰੇਲੀਆ ਵਿਚ ਪੜ੍ਹਨ ਅਤੇ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਦੀਆਂ ਸਰਹੱਦਾਂ ਇਸ ਹਫ਼ਤੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਯੋਜਨਾ ਮੁਤਾਬਕ ਖੁੱਲ੍ਹ ਜਾਣਗੀਆਂ। ਸਿਹਤ ਮੰਤਰੀ ਗ੍ਰੇਗ ਹੰਟ ਨੇ ਸੋਮਵਾਰ ਨੂੰ ਇਸ ਸਬੰਧੀ ਪੁਸ਼ਟੀ ਕੀਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸਿਹਤ ਮੰਤਰੀ ਨੇ ਕਿਹਾ ਕਿ ਬੁੱਧਵਾਰ ਤੋਂ ਵਿਦੇਸ਼ੀ ਵਿਦਿਆਰਥੀ ਅਤੇ ਹੁਨਰਮੰਦ ਕਾਮੇ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਦਾਖਲ ਹੋ ਸਕਣਗੇ।ਪਹੁੰਚਣ ਮਗਰੋਂ ਉਹਨਾਂ ਨੂੰ ਲੋੜ ਮੁਤਾਬਕ ਕੁਆਰੰਟੀਨ ਰੱਖਿਆ ਜਾਵੇਗਾ। 

ਬਾਰਡਰਾਂ ਨੂੰ ਸ਼ੁਰੂ ਵਿੱਚ 1 ਦਸੰਬਰ ਨੂੰ ਦੁਬਾਰਾ ਖੋਲ੍ਹਿਆ ਜਾਣਾ ਸੀ ਪਰ ਨਵੇਂ ਓਮੀਕਰੋਨ ਵੇਰੀਐਂਟ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਯੋਜਨਾ ਵਿਚ ਤਬਦੀਲੀ ਕਰ ਕੇ ਦੋ ਹਫ਼ਤਿਆਂ ਲਈ ਦੇਰੀ ਕੀਤੀ ਗਈ।ਹੰਟ ਨੇ ਕਿਹਾ ਕਿ ਚੀਫ਼ ਮੈਡੀਕਲ ਅਫ਼ਸਰ ਪਾਲ ਕੈਲੀ ਅਤੇ ਅੰਤਰਰਾਸ਼ਟਰੀ ਸਬੂਤ ਆਸ਼ਾਵਾਦੀ ਸਨ ਕਿ ਓਮੀਕਰੋਨ ਵੇਰੀਐਂਟ "ਹਲਕੇ ਹੋਣ ਦੇ ਸਪੱਸ਼ਟ ਸੰਕੇਤ ਦਿਖਾ ਰਿਹਾ ਹੈ"। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਜ਼ਬੂਤ, ਸਪੱਸ਼ਟ ਸਬੂਤ ਇਹ ਹੈ ਕਿ ਸਾਰੇ ਟੀਕੇ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖਲ ਹੋਣ ਅਤੇ ਜਾਨ ਗੁਆਉਣ ਦੇ ਵਿਰੁੱਧ ਬਹੁਤ ਸਪੱਸ਼ਟ ਕਵਰੇਜ ਪ੍ਰਦਾਨ ਕਰਨਾ ਜਾਰੀ ਰੱਖਦੇ ਹਨ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ H-1B ਸਬੰਧੀ ਨਵਾਂ ਬਿੱਲ ਪੇਸ਼, ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦੀ ਮੰਗ

ਮੰਤਰੀ ਨੇ ਇਹ ਘੋਸ਼ਣਾ ਵੀ ਕੀਤੀ ਕਿ ਟੈਲੀਹੈਲਥ ਸੇਵਾਵਾਂ, ਜਿਨ੍ਹਾਂ ਨੇ ਆਸਟ੍ਰੇਲੀਆਈ ਲੋਕਾਂ ਨੂੰ ਮਹਾਮਾਰੀ ਦੌਰਾਨ ਰਿਮੋਟ ਤੋਂ ਡਾਕਟਰਾਂ ਨਾਲ ਸਲਾਹ ਕਰਨ ਦੀ ਆਗਿਆ ਦਿੱਤੀ ਹੈ, ਨੂੰ ਸਥਾਈ ਬਣਾਇਆ ਜਾਵੇਗਾ।16 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ ਮਹਾਮਾਰੀ ਦੌਰਾਨ 86 ਮਿਲੀਅਨ ਮੁਲਾਕਾਤਾਂ ਲਈ ਟੈਲੀਹੈਲਥ ਦੀ ਵਰਤੋਂ ਕੀਤੀ। ਮਹਾਮਾਰੀ ਦੀ ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ ਨੇ ਸੋਮਵਾਰ ਨੂੰ 1,800 ਤੋਂ ਵੱਧ ਨਵੇਂ ਸਥਾਨਕ ਤੌਰ 'ਤੇ ਗ੍ਰਹਿਣ ਕੀਤੇ ਕੋਰੋਨਾ ਵਾਇਰਸ ਕੇਸ ਅਤੇ ਦੋ ਮੌਤਾਂ ਦੀ ਰਿਪੋਰਟ ਕੀਤੀ।ਸਿਹਤ ਵਿਭਾਗ ਮੁਤਾਬਕ ਹੁਣ ਤੱਕ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ 93.3 ਪ੍ਰਤੀਸ਼ਤ ਆਸਟ੍ਰੇਲੀਅਨਾਂ ਨੇ  ਟੀਕੇ ਦੀ ਇੱਕ ਖੁਰਾਕ ਪ੍ਰਾਪਤ ਕੀਤੀ ਹੈ ਅਤੇ 89.2 ਪ੍ਰਤੀਸ਼ਤ ਪੂਰੀ ਤਰ੍ਹਾਂ ਟੀਕਾਕਰਨ ਕਰਾ ਚੁੱਕੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News