ਲਿਬਰਲ ਵਲੋਂ ਪਿੰਕੀ ਸਿੰਘ ਲੜੇਗੀ ਚੋਣ, ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

02/19/2020 8:52:07 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ/ਸਤਵਿੰਦਰ ਟੀਨੂੰ)— ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ 'ਚ ਲੰਬੇ ਸਮੇਂ ਤੋਂ ਸਰਗਰਮ ਭਾਰਤੀ ਪੰਜਾਬੀ ਚਿਹਰਾ ਅਤੇ ਸਮਾਜ ਸੇਵੀ ਪਿੰਕੀ ਸਿੰਘ ਨੂੰ ਲਿਬਰਲ ਪਾਰਟੀ ਨੇ ਆਗਾਮੀਂ ਚੋਣਾਂ ਲਈ 'ਮੈਕ ਕੌਨਲ' ਇਲਾਕੇ ਤੋਂ ਪਾਰਟੀ ਟਿਕਟ ਨਾਲ ਨਿਵਾਜਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਇਸ ਸੀਟ ਦੀ ਲੜਾਈ 'ਚ ਬ੍ਰਿਸਬੇਨ ਦੇ ਕਈ ਅਹਿਮ ਇਲਾਕੇ ਨਿਊ ਫਾਰਮ, ਨਿਊ ਸਟੈੱਡ, ਟੈਨੇਰੀਫ, ਫੌਰਟਚਿਊਟ ਵੈਲੀ, ਕੈਲਵਿਨ ਗਰੋਵ, ਹਰਸਟਨ, ਪੀਟਰੀ ਟੈਰੇਸ,  ਸਪਰਿੰਗ ਹਿੱਲ, ਬੌਵਨ ਹਿੱਲ ਅਤੇ ਸਿਟੀ ਆਉਂਦੇ ਹਨ। ਜਿਸ 'ਚ ਰੌਇਲ ਬ੍ਰਿਸਬੇਨ ਹਸਪਤਾਲ ਇਲਾਕੇ ਵਾਲਾ ਵੋਟ ਬੈਂਕ ਅਹਿਮ ਭੂਮਿਕਾ ਨਿਭਾਏਗਾ।

ਪਿੰਕੀ ਸਿੰਘ ਲੰਬੇ ਸਮੇਂ ਤੋਂ ਆਪਣੇ ਪੰਜਾਬੀ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਆਪਣੇ ਸਮਾਜ ਸੇਵੀ ਕਾਰਜਾਂ ਅਤੇ ਲਿਬਰਲ ਪਾਰਟੀ ਲਈ ਸਿਆਸੀ ਕੰਮਾਂ ਲਈ ਸਰਗਰਮ ਰਹੇ ਹਨ। ਵਿਦੇਸ਼ੀ ਧਰਤੀ 'ਤੇ ਔਰਤਾਂ ਦੇ ਹੱਕਾਂ ਲਈ ਉਨ੍ਹਾਂ ਵਲੋਂ ਬਣਾਈ ਸੰਸਥਾ ਮੀਲ ਪੱਥਰ ਸਾਬਤ ਹੋਈ ਹੈ। ਮਰਹੂਮ ਮਨਮੀਤ ਅਲੀਸ਼ੇਰ ਦੇ ਕਤਲ ਕੇਸ 'ਚ ਵੀ ਪਿੰਕੀ ਸਿੰਘ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਇਨਸਾਫ਼ ਲਈ ਆਵਾਜ਼ ਬੁਲੰਦ ਕੀਤੀ। ਪਿਛੋਕੜ ਤੋਂ ਮੋਹਾਲੀ (ਪੰਜਾਬ) ਦੀ ਵਸਨੀਕ ਪਿੰਕੀ ਸਿੰਘ ਇੱਥੇ ਆਉਣ ਵਾਲੇ ਸਿਆਸੀ ਸਮੀਕਰਨਾਂ 'ਚ ਸਮੁੱਚੇ ਭਾਰਤੀ ਭਾਈਚਾਰੇ ਲਈ ਨਵੀਆਂ ਉਮੀਦਾਂ ਲੈ ਕੇ ਆਵੇਗੀ। ਸਮੁੱਚਾ ਭਾਈਚਾਰਾ ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਵਧਾਈਆਂ ਦੇ ਰਿਹਾ ਹੈ।

ਵਧਾਈਆਂ ਦੇਣ ਵਾਲਿਆਂ ਵਿੱਚ ਐਡਰੀਅਨ ਸਕਰਿੰਨਰ ਲੌਰਡ ਮੇਅਰ, ਰੌਸ ਵਾਸਤਾ ਐੱਮ. ਪੀ. ਐਂਡਰਿਊ ਲੈਂਮਿੰਗ, ਐੱਮ ਪੀ. ਡਾਕਟਰ ਬਰਨਾਰਡ ਮਲਿਕ, ਦਮਨ ਮਲਿਕ, ਨਵਨੀਸ਼ ਬਾਂਸਲ, ਅਜੀਤ ਪਾਲ ਸਿੰਘ, ਹਰਪ੍ਰੀਤ ਕੌਰ, ਸਨੀ ਬਰਾੜ, ਡਾਕਟਰ ਚਰਨਜੀਤ ਕੌਰ, ਜਤਿੰਦਰ ਰੀਹਲ, ਕੁਲਦੀਪ ਕੌਰ, ਹਰਸ਼ਿਲ ਸ਼ੀਂਹਮਾਰ, ਨਵਿਆ ਸ਼ੀਂਹਮਾਰ, ਹਰਮਨ ਜੌਲੀ, ਵਿਜੇ ਗਰੇਵਾਲ, ਨੈਸ਼ ਦੋਸਾਂਝ, ਕੁਲਜੀਤ ਸਿੰਘ ਵਿਰਕ, ਜਸਵਿੰਦਰ ਰਾਣੀਪੁਰ ਮੰਚ ਸੰਚਾਲਕ, ਸਰਬਜੀਤ ਸੋਹੀ, ਆਦਿ ਹਾਜ਼ਰ ਸਨ।


Related News