ਕਿਸਾਨਾਂ ਦੇ ਹੱਕ ‘ਚ ਉਤਰੇ ਕੈਨਬਰਾ ਦੇ ਪੰਜਾਬੀ (ਤਸਵੀਰਾਂ)
Monday, Dec 07, 2020 - 06:01 PM (IST)
ਜਲੰਧਰ (ਰਮਨਦੀਪ ਸਿੰਘ ਸੋਢੀ): ਅੱਜ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ‘ਚ ਪੰਜਾਬੀ ਭਾਈਚਾਰੇ ਵੱਲੋਂ ਕਿਸਾਨਾ ਦੇ ਹੱਕ ‘ਚ ਰੋਸ ਮਾਰਚ ਕੀਤਾ ਗਿਆ। ਹੱਥਾਂ ‘ਚ ਬੈਨਰ ਫੜ ਕੇ ਪੰਜਾਬੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਵਿਕਾਊ ਨਾ ਸਮਝਣ ਤੇ ਤਿੰਨੋ ਖੇਤੀ ਬਿੱਲ ਤੁਰੰਤ ਵਾਪਸ ਲੈਣ।
ਇਸ ਮੌਕੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਜਸਦੇਵ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਨੂੰ ਸੜਕਾਂ ‘ਤੇ ਰਾਤਾਂ ਕੱਟ ਰਹੇ ਪੰਜਾਬ ਦੇ ਕਿਸਾਨਾ ਦੀ ਸਥਿਤੀ ਸਮਝਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੇ ਲੋਕਾਂ ਵੱਲੋ ਕਿਸਾਨਾਂ ਦੀ ਹਮਾਇਤ 'ਚ ਭਰਵਾਂ ਮੁਜ਼ਾਹਰਾ
ਉਹਨਾਂ ਮੁਤਾਬਕ ਜਿਹੜੀ ਚੀਜ਼ ਕਿਸਾਨਾਂ ਨੂੰ ਚਾਹੀਦੀ ਹੀ ਨਹੀਂ ਹੈ ਫਿਰ ਧੱਕੇ ਨਾਲ ਉਹਨਾਂ ‘ਤੇ ਕਿਉਂ ਥੋਪੀ ਜਾ ਰਹੀ ਹੈ। ਉਹਨਾ ਉਮੀਦ ਜਤਾਈ ਕਿ ਆਉਣ ਵਾਲੀ 9 ਦਸੰਬਰ ਨੂੰ ਕੇਂਦਰ ਕਿਸਾਨਾਂ ਦੀਆਂ ਮੰਗਾਂ ਜਰੂਰ ਮੰਨੇਗੀ।
ਇਸ ਮੌਕੇ ਰੋਸ ਮੁਜਾਹਰਾ ਕਰ ਰਹੇ ਗੂਗੌਂਗ ਵਾਸੀਆਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਹਰ ਪੱਖੋਂ ਮਦਦ ਕਰਨ ਲਈ ਹਮੇਸ਼ਾ ਤਤਪਰ ਹਨ।
ਨੋਟ- ਆਸਟ੍ਰੇਲੀਆ ਵਿਚ ਕਿਸਾਨ ਅੰਦੋਲਨ ਨੂੰ ਮਿਲੇ ਸਮਰਥਨ 'ਤੇ ਦੱਸੋ ਆਪਣੀ ਰਾਏ।