ਅਮਰੀਕਾ ਤੋਂ ਬਾਅਦ TikTok 'ਤੇ ਬੈਨ ਲਾਉਣ ਦੀ ਤਿਆਰੀ 'ਚ ਆਸਟ੍ਰੇਲੀਆ

08/03/2020 1:56:05 AM

ਕੈਨਬਰਾ - ਭਾਰਤ-ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ਨਾਲ ਪੰਗਾ ਲੈਣਾ ਹੁਣ ਚੀਨ ਲਈ ਮਹਿੰਗਾ ਪੈਂਦਾ ਦੇਖਿਆ ਜਾ ਰਿਹਾ ਹੈ। ਚੀਨੀ ਕੰਪਨੀ ਟਿਕ-ਟਾਕ 'ਤੇ ਭਾਰਤ ਵਿਚ ਬੈਨ ਅਤੇ ਟਰੰਪ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਆਸਟ੍ਰੇਲੀਆਈ ਸੁਰੱਖਿਆ ਏਜੰਸੀਆਂ ਨੇ ਟਿਕ-ਟਾਕ 'ਤੇ ਡਾਟਾ ਚੋਰੀ ਅਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਸਟ੍ਰੇਲੀਆਈ ਪੀ. ਐੱਮ. ਨੇ ਦਿੱਤੀ ਜਾਂਚ ਦਾ ਆਦੇਸ਼
ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੇਸ਼ ਦੀਆਂ ਖੁਫੀਆ ਏਜੰਸੀਆਂ ਤੋਂ ਜਾਂਚ ਕਰਨ ਲਈ ਕਿਹਾ ਹੈ ਕਿ ਕੀ ਇਹ ਚੀਨੀ ਐੱਪ ਸੁਰੱਖਿਆ ਲਈ ਖਤਰਾ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਦਾ ਗ੍ਰਹਿ ਮੰਤਰਾਲੇ ਇਹ ਪਤਾ ਲਾ ਰਿਹਾ ਹੈ ਕਿ ਨਿੱਜਤਾ ਜਾਂ ਡਾਟਾ ਸੁਰੱਖਿਆ ਜ਼ੋਖਮਾਂ ਦਾ ਪਤਾ ਲੱਗਣ ਤੋਂ ਬਾਅਦ ਐ ਪ ਖਿਲਾਫ ਕੀ-ਕੀ ਕਦਮ ਚੁੱਕੇ ਜਾ ਸਕਦੇ ਹਨ।

ਟਿਕ-ਟਾਕ ਨੇ ਦਿੱਤੀ ਸਫਾਈ
ਆਸਟ੍ਰੇਲੀਆ ਦੇ ਕਈ ਸੰਸਦ ਮੈਂਬਰਾਂ ਨੇ ਟਿਕ-ਟਾਕ 'ਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਇਸ ਐਪ ਦੀ ਮਾਲਕੀਅਤ ਚੀਨੀ ਟੈੱਕ ਫਰਮ ਬਾਇਟਡਾਂਸ ਕੋਲ ਹੈ। ਉਥੇ ਟਿਕ-ਟਾਕ ਨੇ ਕਿਹਾ ਹੈ ਕਿ ਇਸਤੇਮਾਲ ਕਰਨ ਵਾਲਿਆਂ ਨੂੰ ਡਾਟਾ ਸੁਰੱਖਿਆ ਦੇ ਬਾਰੇ ਵਿਚ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਏ. ਬੀ. ਸੀ. ਨੂੰ ਦੱਸਿਆ ਕਿ ਉਹ ਆਸਟ੍ਰੇਲੀਆਈ ਇਸਤੇਮਾਲ ਕਰਤਾਵਾਂ ਦੇ ਡਾਟਾ ਨੂੰ ਚੀਨ ਸਣੇ ਕਿਸੇ ਵੀ ਵਿਦੇਸ਼ੀ ਸਰਕਾਰ ਨੂੰ ਨਹੀਂ ਸੌਂਪ ਰਿਹਾ ਹੈ।

ਜਾਪਾਨ ਨੇ ਵੀ ਟਿਕ-ਟਾਕ 'ਤੇ ਜਾਂਚ ਜਾਰੀ
ਚੀਨ ਨਾਲ ਤਣਾਅ ਵਿਚਾਲੇ ਜਾਪਾਨ ਵਿਚ ਵੀ ਟਿਕ-ਟਾਕ ਸਣੇ ਚੀਨੀ ਐਪਸ ਖਿਲਾਫ ਜਾਂਚ ਜਾਰੀ ਹੈ। ਪਿਛਲੇ ਹਫਤੇ ਕੁਝ ਜਾਪਾਨੀ ਸੰਸਦ ਮੈਂਬਰਾਂ ਨੇ ਇਸ ਐਪ 'ਤੇ ਬੈਨ ਲਾਉਣ ਦੀ ਮੰਗ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਜਾਪਾਨ ਜਲਦ ਹੀ ਟਿਕ-ਟਾਕ ਖਿਲਾਫ ਵੱਡੀ ਕਾਰਵਾਈ ਕਰ ਸਕਦੇ ਹਨ।


Khushdeep Jassi

Content Editor

Related News