ਆਸਟ੍ਰੇਲੀਆ 'ਚ ਲੋਕਾਂ ਨੇ ਅਸਮਾਨ 'ਚ ਦੇਖੀ ਚਮਕੀਲੀ ਰੌਸ਼ਨੀ, ਮਾਹਿਰਾਂ ਕਿਹਾ ਹੋ ਸਕਦੈ ਚੰਦਰਯਾਨ-2

Tuesday, Jul 23, 2019 - 10:27 PM (IST)

ਆਸਟ੍ਰੇਲੀਆ 'ਚ ਲੋਕਾਂ ਨੇ ਅਸਮਾਨ 'ਚ ਦੇਖੀ ਚਮਕੀਲੀ ਰੌਸ਼ਨੀ, ਮਾਹਿਰਾਂ ਕਿਹਾ ਹੋ ਸਕਦੈ ਚੰਦਰਯਾਨ-2

ਮੈਲਬਰਨ - ਆਸਟ੍ਰੇਲੀਆ ਦੇ ਪੱਛਮੀ ਕਵੀਂਸਲੈਂਡ ਅਤੇ ਉੱਤਰੀ ਖੇਤਰ 'ਚ ਸੈਂਕੜੇ ਲੋਕਾਂ ਨੇ ਅਸਮਾਨ 'ਚ ਚਮਕੀਲੀ ਰੌਸ਼ਨੀ ਦੇਖੀ ਹੈ ਅਤੇ ਇਕ ਮਾਹਿਰ ਨੇ ਆਖਿਆ ਹੈ ਕਿ ਹੋ ਸਕਦਾ ਹੈ ਕਿ ਉਹ ਭਾਰਤ ਦਾ ਚੰਦ ਮਿਸ਼ਨ ਚੰਦਰਯਾਨ-2 ਹੋਵੇ। ਲੋਕਾਂ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ (ਏ. ਬੀ. ਸੀ.) ਚੈਨਲ ਨਾਲ ਸੰਪਰਕ ਕਰ ਉਸ ਨੂੰ ਆਸਮਾਨ 'ਚ ਚਮਕੀਲੀ ਰੌਸ਼ਨੀ ਦਿੱਖਣ ਦੀ ਜਾਣਕਾਰੀ ਦਿੱਤੀ।

ਇਕ ਖਗੋਲ ਵਿਗਿਆਨੀ ਨੇ ਆਖਿਆ ਕਿ ਉਹ ਚੰਦਰਯਾਨ ਹੋ ਸਕਦਾ ਹੈ। ਏ. ਬੀ. ਸੀ. ਨੇ ਇਕ ਸਥਾਨਕ ਨਿਵਾਸੀ ਦੇ ਹਵਾਲੇ ਤੋਂ ਕਿਹਾ ਕਿ ਉਨ੍ਹਾਂ ਨੇ ਉੱਤਰ-ਪੱਛਮੀ ਕਵੀਂਸਲੈਂਡ ਦੇ ਸੁਦੂਰ ਜੁਲੀਆ ਕ੍ਰੀਕ ਕੈਰਵਨ ਪਾਰਕ 'ਚ ਸੋਮਵਾਰ ਰਾਤ ਕਰੀਬ 7:30 (ਸਥਾਨਕ ਸਮੇਂ ਮੁਤਾਬਕ) ਅਸਮਾਨ 'ਚ ਇਹ ਰੌਸ਼ਨੀ ਦੇਖੀ ਗਈ। ਮੈਕਕਿਨਲੇਸ਼ਰ ਦੇ ਕਾਊਂਸਲਰ ਨੇ ਕਿਹਾ ਕਿ ਅਸੀਂ ਅਸਲ 'ਚ ਰਾਤ ਦੇ ਖਾਣੇ ਲਈ ਕੈਰਵਨ ਪਾਰਤ 'ਚ ਸੀ, ਜਿੱਥੇ ਲਗਭਗ 1600 ਲੋਕ ਇਕੱਠੇ ਸਨ। ਇਸ ਦੌਰਾਨ ਸੈਲਾਨੀਆਂ ਨੇ ਆਸਮਾਨ 'ਚ ਕੁਝ ਦੇਖਿਆ ਅਤੇ ਦੂਜੇ ਲੋਕਾਂ  ਨੂੰ ਵੀ ਦੇਖਣ ਲਈ ਆਖਿਆ।

ਕਾਊਂਸਲਰ ਨੇ ਕਿਹਾ ਕਿ ਉਹ ਬੇਹੱਦ ਚਮਕੀਲੀ ਅਤੇ ਅਜੀਬ ਜਿਹੀ ਰੌਸ਼ਨੀ ਸੀ, ਜੋ ਉੱਤਰ-ਪੂਰਬੀ ਦਿਸ਼ਾ ਵੱਲ ਵਧ ਰਹੀ ਸੀ। ਅਸੀਂ 2-3 ਮਿੰਟ ਤੱਕ ਉਸ ਨੂੰ ਦੇਖਿਆ ਅਤੇ ਫਿਰ ਉਹ ਗਾਇਬ ਹੋ ਗਈ। ਸਾਨੂੰ ਨਹੀਂ ਪਤਾ ਕਿ ਉਹ ਕੀ ਸੀ। ਉਹ ਅਸਲ 'ਚ ਬਹੁਤ ਅਜੀਬ ਸੀ। ਲੋਕਾਂ ਨੇ ਉਸ ਦੀਆਂ ਤਸਵੀਰਾਂ ਵੀ ਖਿੱਚੀਆਂ। ਸਦਰਨ ਕਵੀਂਸਲੈਂਡ ਯੂਨੀਵਰਸਿਟੀ 'ਚ ਐਸਟ੍ਰੋਫਿਜ਼ੀਕਸ ਦੇ ਪ੍ਰੋਫੈਸਰ ਜੋਨਟੀ ਹਾਰਨਰ ਨੇ ਕਿਹਾ ਕਿ ਇਹ ਕਿਸੇ ਰਾਕੇਟ ਦੀ ਤਰ੍ਹਾਂ ਦਿੱਖਦਾ ਹੈ। ਉਨ੍ਹਾਂ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਅੱਜ ਦੁਪਹਿਰ ਭਾਰਤ ਨੇ ਆਪਣੇ ਦੂਜੇ ਚੰਦ ਮਿਸ਼ਨ ਚੰਦਰਯਾਨ-2 ਦਾ ਪ੍ਰੀਖਣ ਕੀਤਾ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਾਇਦਾ ਲੋਕਾਂ ਨੇ ਚੰਦਰਯਾਨ-2 ਨੂੰ ਦੇਖਿਆ ਹੋਵੇ।


author

Khushdeep Jassi

Content Editor

Related News