ਕ੍ਰਾਈਸਟਚਰਚ ਕਤਲਕਾਂਡ ਦੇ ਦੋਸ਼ੀ ਨੂੰ ਨਿਊਜ਼ੀਲੈਂਡ ਤੋਂ ਵਾਪਸ ਲਿਆਉਣ ਲਈ ਆਸਟਰੇਲੀਆ ਤਿਆਰ

Saturday, Aug 29, 2020 - 03:40 AM (IST)

ਕ੍ਰਾਈਸਟਚਰਚ ਕਤਲਕਾਂਡ ਦੇ ਦੋਸ਼ੀ ਨੂੰ ਨਿਊਜ਼ੀਲੈਂਡ ਤੋਂ ਵਾਪਸ ਲਿਆਉਣ ਲਈ ਆਸਟਰੇਲੀਆ ਤਿਆਰ

ਕੈਨਬਰਾ: ਆਸਟਰੇਲੀਆਈ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ 51 ਲੋਕਾਂ ਦਾ ਕਤਲ ਕਰਨ ਵਾਲੇ ਗੋਰੇ ਆਸਟਰੇਲੀਆਈ ਵਿਅਕਤੀ ਨੂੰ ਮਿਲੀ ਉਮਰਕੈਦ ਦੀ ਸਜ਼ਾ ਆਪਣੇ ਦੇਸ਼ ਵਿਚ ਕੱਟਣ ਦੀ ਆਗਿਆ ਦੇਣ ਲਈ ਤਿਆਹ ਹਨ ਪਰ ਪੀੜਤਾਂ ਦੀ ਇੱਛਾ ਸਭ ਤੋਂ ਪਹਿਲਾਂ ਹੋਵੇਗੀ। ਇਹ ਟ੍ਰਾਂਸਫਰ ਅੰਤਰਰਾਸ਼ਟਰੀ ਸੰਧੀ ਦੇ ਤਹਿਤ ਹੋਵੇਗਾ ਤੇ ਇਸ ਦੇ ਲਈ ਦੋਵਾਂ ਦੇਸ਼ਾਂ ਦੇ ਕਾਨੂੰਨ ਵਿਚ ਬਦਲਾਅ ਦੀ ਲੋੜ ਹੋਵੇਗੀ। ਇਹ ਵਿਚਾਰ ਦੇਣ ਵਾਲੇ ਹਾਲਾਂਕਿ ਮੰਨਦੇ ਹਨ ਕਿ ਆਸਟਰੇਲੀਆ ਨੂੰ ਬ੍ਰੈਂਟਨ ਹੈਰਿਸਨ ਟੈਰੇਂਟ ਨੂੰ ਕੈਦ ਵਿਚ ਰੱਖਣ ਦੀ ਜ਼ਿੰਮੇਦਾਰੀ ਲੈਣੀ ਚਾਹੀਦੀ ਹੈ ਤੇ ਨਿਊਜ਼ੀਲੈਂਡ ਵਾਸੀਆਂ ਨੂੰ ਉਸ 'ਤੇ ਹੋਣ ਵਾਲੇ ਖਰਚ ਤੋਂ ਮੁਕਤੀ ਦੇਣਾ ਚਾਹੀਦੀ ਹੈ।

ਕ੍ਰਾਈਸਟਚਰਚ ਵਿਚ ਮਾਰਚ 2019 ਵਿਚ ਕੀਤੇ ਗਏ ਹਮਲੇ ਦੇ ਲਈ ਟੈਰੇਂਟ (29) ਨੂੰ ਵੀਰਵਾਰ ਨੂੰ ਬਿਨਾਂ ਪੇਰੋਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਨਿਊਜ਼ੀਲੈਂਡ ਵਿਚ ਮਿਲਣ ਵਾਲਾ ਪਹਿਲਾ ਵਿਅਕਤੀ ਹੈ। ਟੈਰੇਂਟ ਮੰਨਦਾ ਹੈ ਕਿ ਗੋਰੇ ਦੁਨੀਆ ਦੀ ਸਭ ਤੋਂ ਬਿਹਤਰੀਨ ਨਸਲ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਕੋਈ ਅਧਿਕਾਰਿਤ ਅਪੀਲ ਨਹੀਂ ਕੀਤੀ ਹੈ ਪਰ ਆਸਟਰੇਲੀਆਈ ਸਰਕਾਰ ਨੇ ਉਸ ਨੂੰ ਵਾਪਸ ਲੈਣ ਦਾ ਬਦਲ ਖੁੱਲ੍ਹਾ ਰੱਖਿਆ ਹੈ। ਮੋਰਿਸਨ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਅੱਤਵਾਦੀ ਨੂੰ ਕਦੇ ਦੁਬਾਰਾ ਰਿਹਾਅ ਨਹੀਂ ਕੀਤਾ ਜਾਵੇਗਾ। ਅਸੀਂ ਇਸ 'ਤੇ ਖੁੱਲ੍ਹੀ ਚਰਚਾ ਕਰਾਂਗੇ ਤੇ ਇਸ ਨਾਲ ਸਬੰਧਿਤ ਮੁੱਦਿਆਂ ਨੂੰ ਵੀ ਦੇਖਾਂਗੇ। ਉਨ੍ਹਾਂ ਕਿਹਾ ਕਿ ਸਭ ਤੋਂ ਵਧੇਰੇ ਅਸੀਂ ਇਸ ਗੱਲ ਨੂੰ ਲੈ ਕੇ ਸੰਵੇਦਨਸ਼ੀਲ ਹਾਂ ਕਿ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਦਾ ਕੀ ਨਜ਼ਰੀਆ ਹੈ, ਤੇ ਅਸੀਂ ਸਹੀ ਚੀਜ਼ ਕਰਨਾ ਚਾਹੁੰਦੇ ਹਾਂ। ਉਪ ਪ੍ਰਧਾਨ ਮੰਤਰੀ ਵਿੰਸਟਨ ਪੀਅਰਸ ਕਾਤਲ ਨੂੰ ਆਸਟਰੇਲੀਆ ਭੇਜੇ ਜਾਣ ਦੇ ਪੱਖੀ ਹਨ। 

ਟੈਰੇਂਟ ਕਤਲਕਾਂਡ ਦੇ ਵੇਲੇ ਨਿਊਜ਼ੀਲੈਂਡ ਦਾ ਵੈਧ ਨਾਗਰਿਕ ਸੀ ਤੇ ਅਪਰਾਧੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਵਿਵਸਥਾ ਦੇ ਤਹਿਤ ਉਸ ਨਿਆ ਖੇਤਰ ਵਿਚ ਸਜ਼ਾ ਕੱਟਣੀ ਹੁੰਦੀ ਹੈ ਜਿਥੇ ਉਸ ਨੇ ਅਪਰਾਧ ਕੀਤਾ ਹੁੰਦਾ ਹੈ।


author

Baljit Singh

Content Editor

Related News