ਹਾਈ ਐਲਰਟ ''ਤੇ ਆਸਟ੍ਰੇਲੀਆ, ਕੱਲ੍ਹ ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ

06/20/2017 6:41:43 PM

ਸਿਡਨੀ— ਰਮਜ਼ਾਨ ਦੇ ਮਹੀਨੇ ਵਿਚ 'ਨਾਈਟ ਆਫ ਪਾਵਰ' ਦੇ ਮੱਦੇਨਜ਼ਰ ਆਸਟ੍ਰੇਲੀਆ ਹਾਈ ਐਲਰਟ 'ਤੇ ਹੈ। ਅਸਲ ਵਿਚ ਬੁੱਧਵਾਰ ਨੂੰ 'ਨਾਈਟ ਆਫ ਪਾਵਰ' ਹੈ। ਇਹ ਉਹ ਸਮਾਂ ਹੈ, ਜਦੋਂ ਪੈਗੰਬਰ ਮੁਹੰਮਦ ਨੇ 'ਕੁਰਾਨ' ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ। ਇਸ ਵਾਰ ਇਹ ਦਿਨ ਬੁੱਧਵਾਰ ਯਾਨੀ 21 ਜੂਨ ਨੂੰ ਆ ਰਿਹਾ ਹੈ। ਰਮਜ਼ਾਨ ਦੇ 27ਵੇਂ ਦਿਨ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੁਨੀਆ ਭਰ ਵਿਚ ਹਮਲੇ ਕਰਨ ਦੀ ਤਿਆਰੀ ਵਿਚ ਹੈ। ਇਸ ਕਾਰਨ ਆਸਟ੍ਰੇਲੀਆ ਨੇ ਆਪਣੇ ਦੇਸ਼ ਵਿਚ ਹਾਈ ਐਲਰਟ ਜਾਰੀ ਕਰ ਦਿੱਤਾ ਹੈ। ਹਾਲ ਹੀ ਵਿਚ ਇੰਗਲੈਂਡ ਦੇ ਮੈਨਚੇਸਟਰ ਅਤੇ ਲੰਡਨ ਵਿਚ ਹੋਏ ਅੱਤਵਾਦੀ ਹਮਲਿਆਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਵਧੇਰੇ ਸਾਵਧਾਨੀ ਵਰਤ ਰਿਹਾ ਹੈ। 
ਬੀਤੇ ਸਾਲ ਇਸ ਮੌਕੇ 'ਤੇ ਬੰਗਲਾਦੇਸ਼ ਦੇ ਰੈਸਤਰਾਂ ਵਿਚ ਅੱਤਵਾਦੀਆਂ ਨੇ ਖੂਨੀ ਖੇਡ ਖੇਡਿਆ ਸੀ। ਉਸ ਹਮਲੇ ਵਿਚ 20 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਇਟਲੀ ਦੇ 9, ਜਾਪਾਨ ਦੇ ਸੱਤ, ਭਾਰਤ ਦੇ 2 ਅਤੇ ਇਕ ਅਮਰੀਕਾ ਦਾ ਨਾਗਰਿਕ ਸੀ। 


Kulvinder Mahi

News Editor

Related News