ਆਸਟ੍ਰੇਲੀਆ 'ਚ ਵਧੇ ਕੋਰੋਨਾ ਮਾਮਲੇ, ਕਾਰੋਬਾਰ ਹੋਣਗੇ ਬੰਦ

Wednesday, Aug 05, 2020 - 02:23 PM (IST)

ਆਸਟ੍ਰੇਲੀਆ 'ਚ ਵਧੇ ਕੋਰੋਨਾ ਮਾਮਲੇ, ਕਾਰੋਬਾਰ ਹੋਣਗੇ ਬੰਦ

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਹੌਟ ਸਪੌਟ ਵਿਕਟੋਰੀਆ ਰਾਜ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ ਰਿਕਾਰਡ ਮਾਮਲੇ ਦਰਜ ਕੀਤੇ। ਵਿਕਟੋਰੀਆ ਨੇ ਕੋਵਿਡ-19 ਦੇ 725 ਮਾਮਲੇ ਅਤੇ 15 ਮੌਤਾਂ ਦੀ ਘੋਸ਼ਣਾ ਕੀਤੀ, ਜਦੋਂ ਕਿ ਮੈਲਬੌਰਨ ਸ਼ਹਿਰ ਵਿਚ ਕਾਰੋਬਾਰੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਤਿਆਰੀ ਵਿਚ ਹਨ।

ਨਵਾਂ 24 ਘੰਟਿਆਂ ਦਾ ਰਿਕਾਰਡ ਪਿਛਲੇ ਵੀਰਵਾਰ ਨੂੰ ਦਰਜ 723 ਮਾਮਲਿਆਂ ਅਤੇ 13 ਮੌਤਾਂ ਦੀ ਤੁਲਨਾ ਨਾਲੋਂ ਮਾਮੂਲੀ ਵੱਧ ਸੀ।ਬੁੱਧਵਾਰ ਦੇਰ ਰਾਤ ਤੋਂ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਜ਼ਿਆਦਾਤਰ ਵਿਸਥਾਰ ਪ੍ਰਚੂਨ, ਹੇਅਰ-ਡ੍ਰੈਸਰ ਅਤੇ ਜਿਮ ਸਮੇਤ ਕਈ ਗੈਰ-ਜ਼ਰੂਰੀ ਕਾਰੋਬਾਰ ਛੇ ਹਫ਼ਤਿਆਂ ਲਈ ਬੰਦ ਰਹਿਣਗੇ।ਲੋੜੀਂਦੀਆਂ ਨੌਕਰੀਆਂ ਵਿਚ ਕੰਮ ਕਰ ਰਹੇ ਲੋਕਾਂ ਨੂੰ ਆਸਟ੍ਰੇਲੀਆ ਦੀ ਸਭ ਤੋਂ ਵੱਧ ਸਖਤ ਤਾਲਾਬੰਦੀ ਪਾਬੰਦੀਆਂ ਵਿਚੋਂ ਲੰਘਣਾ ਪਵੇਗਾ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦਾ ਡਾਕਟਰ ਨਿਊਯਾਰਕ ਸ਼ਹਿਰ ਦਾ ਨਵਾਂ ਸਿਹਤ ਕਮਿਸ਼ਨਰ ਨਿਯੁਕਤ

ਮੈਲਬੌਰਨ ਦੇ ਹਸਪਤਾਲਾਂ ਦੀ ਤਰ੍ਹਾਂ, ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਘੋਸ਼ਣਾ ਕੀਤੀ ਕਿ ਖੇਤਰੀ ਵਿਕਟੋਰੀਆ ਦੇ ਹਸਪਤਾਲਾਂ ਵਿਚ ਗੈਰ-ਐਮਰਜੈਂਸੀ ਸਰਜਰੀਆਂ 'ਤੇ ਰੋਕ ਲਗਾਈ ਜਾਏਗੀ, ਜਿੱਥੇ ਇਨਫੈਕਸ਼ਨ ਦੀ ਦਰ ਘੱਟ ਹੈ।ਐਂਡਰਿਊਜ਼ ਨੇ ਨਵੀਂਆਂ ਪਾਬੰਦੀਆਂ ਬਾਰੇ ਕਿਹਾ,“ਇਹ ਬਹੁਤ ਚੁਣੌਤੀਪੂਰਨ ਹੋਵੇਗਾ ਪਰ ਮਾਮਲਿਆਂ ਸਬੰਧੀ ਇਨ੍ਹਾਂ ਨੰਬਰਾਂ ਨੂੰ ਘੱਟ ਕਰਨਾ ਜ਼ਰੂਰੀ ਹੈ।'' ਉਨ੍ਹਾਂ ਨੇ ਕਿਹਾ ਕਿ 700 ਤੋਂ ਵੱਧ ਮਾਮਲਿਆਂ ਦੀ ਧਾਰਨਾ ਕਾਇਮ ਨਹੀਂ ਹੈ।


author

Vandana

Content Editor

Related News