ਕੋਵਿਡ-19 ਦੇ ਨਵੇਂ ਮਾਮਲਿਆਂ ਨਾਲ ਸਿਡਨੀ ਸ਼ਹਿਰ ਨੂੰ ਖ਼ਤਰਾ
Thursday, Dec 17, 2020 - 05:28 PM (IST)
ਸਿਡਨੀ (ਭਾਸ਼ਾ): ਆਸਟ੍ਰੇਲੀਆਈ ਸ਼ਹਿਰ ਸਿਡਨੀ ਵਿਚ ਇੱਕ ਨਵੇਂ ਕੋਵਿਡ-19 ਸਮੂਹ ਨੇ ਦੇਸ਼ ਵਿਚ ਮਹਾਮਾਰੀ ਫੈਲਣ ਦਾ ਖ਼ਤਰਾ ਵੱਧਾ ਦਿੱਤਾ ਹੈ। ਅਧਿਕਾਰੀਆਂ ਨੇ ਖੇਤਰ ਦੇ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਦੇ ਥੋੜ੍ਹੇ ਜਿਹੇ ਲੱਛਣ ਹੋਣ 'ਤੇ ਵੀ ਜਾਂਚ ਕਰਵਾਉਣ ਲਈ ਕਿਹਾ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ, ਸਿਡਨੀ ਦੇ ਉੱਤਰੀ ਬੀਚਾਂ 'ਤੇ ਬੁੱਧਵਾਰ ਨੂੰ ਬਿਨਾਂ ਕਿਸੀ ਜਾਣ ਪਛਾਣ ਵਾਲੇ ਸਰੋਤ ਵਾਲੇ ਦੋ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਵੀਰਵਾਰ ਨੂੰ ਸਿਹਤ ਅਧਿਕਾਰੀਆਂ ਦੁਆਰਾ ਤਿੰਨ ਹੋਰ ਲਾਗਾਂ ਦੀ ਪੁਸ਼ਟੀ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ- ਫਰਾਂਸ : ਸ਼ਾਰਲੀ ਐਬਦੋ ਦਫਤਰ ਹਮਲੇ 'ਚ 14 ਲੋਕ ਦੋਸ਼ੀ ਕਰਾਰ, ਹੋਈ 30-30 ਸਾਲ ਦੀ ਸਜ਼ਾ
ਸਿਡਨੀ ਏਅਰਪੋਰਟ ਦੇ ਅੰਤਰਰਾਸ਼ਟਰੀ ਹਵਾਈ ਅਮਲੇ 'ਤੇ ਕੰਮ ਕਰਨ ਵਾਲੇ ਇੱਕ ਹੋਰ ਵਿਅਕਤੀ ਦੀ ਮੰਗਲਵਾਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਭਾਵੇਂਕਿ ਉਸ ਨੂੰ ਹੋਰ ਮਾਮਲਿਆਂ ਨਾਲ ਜੁੜਿਆਂ ਨਹੀਂ ਮੰਨਿਆਂ ਜਾਂਦਾ। ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਫਸਰ ਕੇਰੀ ਚੰਟ ਨੇ ਵੀਰਵਾਰ ਸਵੇਰੇ ਕਿਹਾ,"ਇਸ ਸਮੇਂ ਸਾਨੂੰ ਪ੍ਰਕੋਪ ਦੇ ਸਹੀ ਸਰੋਤ ਬਾਰੇ ਨਹੀਂ ਪਤਾ ਲੱਗ ਸਕਿਆ ਹੈ ਅਤੇ ਅਸੀਂ ਜੀਨੋਮ ਦੇ ਕ੍ਰਮ ਦੀ ਉਡੀਕ ਕਰ ਰਹੇ ਹਾਂ।'' ਨਵੇਂ ਮਾਮਲਿਆਂ ਵਿਚ ਇੱਕ ਹੋਰ 50 ਸਾਲਾ ਬੀਬੀ, ਜੋ ਬਜ਼ੁਰਗ ਸਿਹਤ ਸਹੂਲਤ ਵਿਚ ਕੰਮ ਕਰਦੀ ਹੈ, ਨੂੰ ਪਾਜ਼ੇਟਿਵ ਪਾਇਆ ਗਿਆ। ਇੱਕ ਹੋਰ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ ਜੋ ਸ਼ਹਿਰ ਵਿਚ ਬੈਂਡ ਵਜਾਉਣ ਦਾ ਕੰਮ ਦੌਰਾਨ ਕਈ ਥਾਵਾਂ 'ਤੇ ਘੁੰਮਿਆ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਖਿਲਾਫ਼ ਅਗਲੇ ਸਾਲ ਸ਼ੁਰੂ ਹੋਵੇਗਾ ਟੀਕਾਕਰਨ
ਪਹਿਲਾਂ ਤਕਰੀਬਨ ਦੋ ਹਫਤਿਆਂ ਤੱਕ ਸਿਡਨੀ ਵਿਚ ਕੋਈ ਵੀ ਸਥਾਨਕ ਕੇਸ ਨਹੀਂ ਆਇਆ ਸੀ।ਭਾਵੇਂਕਿ ਵਿਦੇਸ਼ਾ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਵਿਚ ਨਿਯਮਿਤ ਤੌਰ 'ਤੇ ਵਾਇਰਸ ਦਾ ਪਤਾ ਲਗਾਇਆ ਗਿਆ ਜੋ ਪਹਿਲਾਂ ਹੀ ਹੋਟਲ ਵਿਚ ਇਕਾਂਤਵਾਸ ਵਿਚ ਸਨ।ਕੋਵਿਡ-19 ਪਾਬੰਦੀਆਂ ਨੂੰ ਹਾਲ ਹੀ ਵਿਚ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਵਿਚ ਘਟਾ ਦਿੱਤਾ ਗਿਆ ਸੀ ਜਿਸ ਵਿੱਚ ਘਰੇਲੂ ਸਰਹੱਦਾਂ ਨੂੰ ਮੁੜ ਖੋਲ੍ਹਣਾ ਅਤੇ ਵੱਡੇ ਸ਼ਹਿਰਾਂ ਵਿਚ ਬਾਰਾਂ ਅਤੇ ਰੈਸਟੋਰੈਂਟਾਂ ਦੇ ਮਹੱਤਵਪੂਰਨ ਨਿਯਮਾਂ ਵਿਚ ਢਿੱਲ ਦਿੱਤੀ ਗਈ।ਵੀਰਵਾਰ ਸਵੇਰੇ ਸਿਡਨੀ ਦੇ ਉੱਤਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਂਚ ਕੀਤੀ ਗਈ। ਇਸ ਲਈ ਇੱਕ ਪੋਪ ਅਪ ਕਲੀਨਿਕ ਸਥਾਪਿਤ ਕੀਤਾ ਗਿਆ।ਵੀਰਵਾਰ ਤੱਕ ਐਨ.ਐਸ.ਡਬਲਊ. ਨੇ ਕੋਰੋਨਾਵਾਇਰਸ ਦੇ 4,666 ਦੇ ਨਵੇਂ ਮਾਮਲੇ ਅਤੇ 53 ਮੌਤਾਂ ਨੂੰ ਰਜਿਸਟਰ ਕੀਤਾ। ਉੱਧਰ ਦੇਸ਼ ਦੇ ਕੁਲ ਕੇਸਾਂ ਅਤੇ ਮੌਤ ਦੀ ਗਿਣਤੀ ਇਸ ਵੇਲੇ ਕ੍ਰਮਵਾਰ 28,059 ਅਤੇ 908 ਹੈ ਜਦਕਿ ਕੁੱਲ 25,486 ਲੋਕ ਠੀਕ ਵੀ ਹੋਏ ਹਨ।
ਨੋਟ- ਕੋਵਿਡ 19 ਦੇ ਨਵੇਂ ਮਾਮਲਿਆਂ ਨਾਲ ਸਿਡਨੀ ਸ਼ਹਿਰ ਨੂੰ ਖ਼ਤਰਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।