ਵੈਲਮਰਬਲ ਤੱਟ ਦੇ ਘਰਾਂ ਦੀ ਮਿੱਟੀ ਖਿਸਕੀ, ਸਮੁੰਦਰ ''ਚ ਡਿੱਗਣ ਦਾ ਖਤਰਾ

Friday, Jul 17, 2020 - 06:10 PM (IST)

ਵੈਲਮਰਬਲ ਤੱਟ ਦੇ ਘਰਾਂ ਦੀ ਮਿੱਟੀ ਖਿਸਕੀ, ਸਮੁੰਦਰ ''ਚ ਡਿੱਗਣ ਦਾ ਖਤਰਾ

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿਚ ਸਮੁੰਦਰ ਕਿਨਾਰੇ ਵੱਸਦੇ ਲੋਕਾਂ ਦੀ ਨੀਂਦ ਉਸ ਵੇਲੇ ਗਾਇਬ ਹੋ ਗਈ ਜਦੋਂ ਉਹਨਾਂ ਦੇ ਘਰਾਂ ਦੀ ਮਿੱਟੀ ਨੂੰ ਸਮੁੰਦਰ ਨਿਗਲਣ ਲੱਗਾ। ਮਿਲੀਅਨ ਡਾਲਰਾਂ ਦੀ ਕੀਮਤ ਵਾਲੇ ਇਹ ਘਰ ਵੈਲਮਰਬਲ ਬੀਚ ਉੱਤੇ ਸਥਿਤ ਹਨ। ਬੀਤੀ ਰਾਤ ਸਮੁੰਦਰ ਦੀਆਂ ਤਾਕਤਵਰ ਲਹਿਰਾਂ ਘਰਾਂ ਦੀਆਂ ਜ਼ਮੀਨਾਂ ਨਾਲ ਟਕਰਾਉਣ ਲੱਗੀਆਂ ਜਿਸ ਕਰਕੇ ਘਰਾਂ ਦੀ ਤਕਰੀਬਨ 2 ਮੀਟਰ ਤੱਕ ਦੀ ਜ਼ਮੀਨ ਖਿਸਕ ਕੇ ਸਮੁੰਦਰ ਵਿੱਚ ਰੁੜ੍ਹ ਗਈ। 

PunjabKesari

ਉੱਥੋਂ ਦੇ ਵਸਨੀਕਾਂ ਵਿੱਚ ਇਸ ਗੱਲ ਨੂੰ ਲੈ ਕੇ ਡਰ ਵਧਿਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਦੇਖਣ ਨੂੰ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਘਰਾਂ ਦਾ ਕੁਝ ਭਾਗ ਸਮੁੰਦਰ ਦੀਆਂ ਲਹਿਰਾਂ ਕਰਕੇ ਟੁੱਟ ਗਿਆ ਹੋਵੇ। ਹਾਲਾਂਕਿ ਇਹ ਮਕਾਨ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਬਣਾਏ ਜਾ ਸਕਦੇ।

PunjabKesari

ਕੌਂਸਲਰ ਵੱਲੋਂ ਨੁਕਸਾਨੀਆਂ ਗਈਆਂ ਥਾਂਵਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਹੋਰ ਮਿੱਟੀ ਖਿਸਕਣ ਨੂੰ ਰੋਕਣ ਲਈ ਮਸ਼ੀਨੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੈਂਟਰਲ ਕੋਸਟ ਕੌਂਸਲ ਦੇ ਬੀਚ ਕਟਾਈ ਪ੍ਰਬੰਧਾਂ ਨੇ ਸਥਾਨਕ ਨਿਵਾਸੀਆਂ ਨੂੰ ਚਿੰਤਤ ਕਰ ਦਿੱਤਾ ਹੈ।

PunjabKesari


author

Vandana

Content Editor

Related News