ਆਸਟ੍ਰੇਲੀਆ : ਪਹਿਰਾਵੇ ਨੂੰ ਲੈ ਕੇ ਰੈਸਟੋਰੈਂਟ ਨੇ ਬੀਬੀ ਨੂੰ ਕੱਢਿਆ ਬਾਹਰ, ਸ਼ੇਅਰ ਕੀਤੀ ਪੋਸਟ

Monday, Dec 28, 2020 - 03:14 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਇਕ ਬੀਚ 'ਤੇ ਮੌਜੂਦ ਰੈਸਟੋਰੈਂਟ ਵਿਚੋਂ ਇਕ ਬੀਬੀ ਨੂੰ ਸਿਰਫ ਇਸ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉੱਥੋਂ ਦੇ ਸਟਾਫ ਨੂੰ ਲੱਗਦਾ ਸੀ ਕਿ ਬੀਬੀ ਦੀ ਡਰੈੱਸ ਰੈਸਟੋਰੈਂਟ ਦੇ ਲਿਹਾਜ ਨਾਲ ਠੀਕ ਨਹੀਂ। ਇਟਲੀ ਦੀ ਰਹਿਣ ਵਾਲੀ ਮਾਰਟਿਨਾ ਕੋਰੈਡੀ ਨੇ ਕਿਹਾ ਕਿ ਆਸਟ੍ਰੇਲੀਆ ਦੇ ਬੋਂਡੀ ਬੀਚ 'ਤੇ ਉਹਨਾਂ ਨਾਲ ਇਹ ਘਟਨਾ ਵਾਪਰੀ, ਜਿਸ ਦੇ ਬਾਅਦ ਉਹਨਾਂ ਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ।

PunjabKesari

ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ, ਮਾਰਟਿਨਾ ਇਸ ਰੈਸਟੋਰੈਂਟ ਵਿਚ ਇਕ ਗ੍ਰੇ ਰੰਗ ਦਾ ਕ੍ਰਾਪ ਟੌਪ ਅਤੇ ਵ੍ਹਾਈਟ ਟਰਾਊਜ਼ਰ ਪਾ ਕੇ ਗਈ ਸੀ। ਉਹ ਆਪਣੇ ਬੁਆਏਫ੍ਰੈਂਡ ਦੇ ਨਾਲ ਸੀ ਜਦੋਂ ਰੈਸਟੋਰੈਂਟ ਦੀ ਇਕ ਸਟਾਫ ਮੈਂਬਰ ਨੇ ਉਹਨਾਂ ਦੀ ਡਰੈੱਸ ਕਾਰਨ ਉਸ ਨੂੰ ਬਾਹਰ ਜਾਣ ਲਈ ਕਿਹਾ। ਮਾਰਟਿਨਾ ਨੇ ਫੇਸਬੁੱਕ 'ਤੇ ਪੋਸਟ ਕਰਦਿਆਂ ਲਿਖਿਆ,''ਮੈਂ ਲੋਕਾਂ ਦੀ ਇਸ ਮਾਮਲੇ ਵਿਚ ਰਾਏ ਜਾਨਣਾ ਚਾਹੁੰਦੀ ਹਾਂ ਕਿਉਂਕਿ ਇਸ ਘਟਨਾ ਦੇ ਬਾਅਦ ਮੈਨੂੰ ਬਹੁਤ ਸ਼ਰਮਿੰਦਗੀ ਸਹਿਣੀ ਪਈ ਹੈ। ਨਾਲ ਹੀ ਮੈਨੂੰ ਕਾਫੀ ਗੁੱਸਾ ਵੀ ਅਇਆ।''

PunjabKesari

ਅਸੀਂ ਇਸ ਰੈਸਟੋਰੈਂਟ ਵਿਚ ਸਾਇਨ-ਇਨ ਕੀਤਾ ਅਤੇ ਮੈਂ ਅਤੇ ਮੇਰੇ ਬੁਆਫੇਫ੍ਰੈਂਡ ਨੇ ਇਕ ਸੀਟ ਲੈ ਲਈ। ਉਸ ਨੇ ਅੱਗੇ ਲਿਖਿਆ,''ਜਿਵੇਂ ਹੀ ਇਕ ਵੇਟਰ ਬੀਬੀ ਉੱਥੇ ਆਈ, ਉਸ ਨੇ ਮੈਨੂੰ ਕਿਹਾ ਕਿ ਤੁਹਾਡੀ ਡਰੈੱਸ ਠੀਕ ਨਹੀਂ ਹੈ ਅਤੇ ਇਸ ਡਰੈੱਸ ਦੇ ਨਾਲ ਤੁਹਾਨੂੰ ਇਸ ਰੈਸਟੋਰੈਂਟ ਵਿਚ ਬੈਠਣ ਦੀ ਇਜਾਜ਼ਤ ਨਹੀਂ ਮਿਲੇਗੀ। ਮੈਂ ਅਤੇ ਮੇਰਾ ਬੁਆਏਫ੍ਰੈਂਡ ਉਸ ਦੀਆਂ ਗੱਲਾਂ ਸੁਣ ਰਹੇ ਸੀ ਅਤੇ ਹੈਰਾਨ ਹੋ ਰਹੇ ਸੀ। ਇਸ ਦੇ ਬਾਅਦ ਵੇਟਰ ਬੀਬੀ ਨੇ ਮੈਨੇਜਰ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਉਹਨਾਂ ਨੂੰ ਦੱਸੇ ਕਿ ਇਹ ਅਜਿਹੀ ਆਊਟਫਿਟ ਨਹੀਂ ਹੈ ਜਿਸ ਨੂੰ ਪਾ ਕੇ ਤੁਸੀਂ ਸਾਰਿਆਂ ਸਾਹਮਣੇ ਰੈਸਟੋਰੈਂਟ ਵਿਚ ਬੈਠੋ। ਮੈਂ ਹੈਰਾਨ ਸੀ ਕਿਉਂਕਿ ਰੈਸਟੋਰੈਂਟ ਦਾ ਮੈਨੇਜਰ ਵੀ ਉਸ ਦੀਆਂ ਗੱਲਾਂ ਨਾਲ ਸਹਿਮਤ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਬੇਨਜ਼ੀਰ ਦੀ ਬਰਸੀ 'ਤੇ PDM ਨੇ ਇਮਰਾਨ ਖਿਲਾਫ਼ ਕੀਤੀਆਂ ਰੈਲੀਆਂ, PPP ਸਾਂਸਦਾਂ ਨੇ ਦਿੱਤੇ ਅਸਤੀਫੇ

ਮਾਰਟਿਨਾ ਨੇ ਆਪਣੀ ਪੋਸਟ ਵਿਚ ਅੱਗੇ ਲਿਖਿਆ ਕਿ ਕੋਰੋਨਾ ਕਾਲ ਵਿਚ ਜਦੋਂ ਜ਼ਿਆਦਾਤਰ ਰੈਸਟੋਰੈਂਟ ਖਾਲੀ ਪਏ ਹਨ, ਉਸ ਦੌਰ ਵਿਚ ਵੀ ਤੁਸੀਂ ਕਿਵੇਂ ਇਹਨਾਂ ਬੇਵਕੂਫੀ ਭਰੇ ਨਿਯਮਾਂ ਦੇ ਕਾਰਨ ਗਾਹਕਾਂ ਨੂੰ ਬਾਹਰ ਕੱਢ ਸਕਦੇ ਹੋ। ਮੈਂ ਇਸ ਮਾਮਲੇ ਬਾਰੇ ਲੋਕਾਂ ਦੀ ਰਾਏ ਜਾਨਣਾ ਚਾਹੁੰਦੀ ਹਾਂ ਕਿਉਂਕਿ ਇਸ ਘਟਨਾ ਦੇ ਬਾਅਦ ਮੈਂ ਕੁਝ ਸਮਝ ਨਹੀਂ ਪਾ ਰਹੀ। ਮਾਰਟਿਨਾ ਦੀ ਇਹ ਫੇਸਬੁੱਕ ਪੋਸਟ ਕਾਫੀ ਵਾਇਰਲ ਹੋ ਚੁੱਕੀ ਹੈ। ਇਸ ਪੋਸਟ 'ਤੇ ਕਈ ਲੋਕਾਂ ਨੇ ਕੁਮੈਂਟ ਕੀਤੇ ਅਤੇ ਰੈਸਟੋਰੈਂਟ ਦੀ ਪਾਲਿਸੀ ਦੀ ਕਾਫੀ ਆਲੋਚਨਾ ਕੀਤੀ। ਇਕ ਸ਼ਖਸ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਉਹ ਆਊਟਫਿਟ ਆਫਿਸ ਲਈ ਠੀਕ ਨਾ ਹੋਵੇ ਪਰ ਜੇਕਰ ਕੋਈ ਰੈਸਟੋਰੈਂਟ ਬੀਚ 'ਤੇ ਮੌਜੂਦ ਹੈ ਤਾਂ ਆਖਿਰ ਇੱਥੇ ਇਸ ਡਰੈੱਸ ਨੂੰ ਲੈਕੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ।


Vandana

Content Editor

Related News