ਇਪਸਾ ਵੱਲੋਂ ਬ੍ਰਿਸਬੇਨ ਵਿਖੇ ਬਿੱਕਰ ਬਾਈ ਦਾ ਗੀਤ ਸੰਗ੍ਰਹਿ 'ਗੀਤ ਰਹਿਣਗੇ ਕੋਲ' ਲੋਕ ਅਰਪਣ

Sunday, Nov 08, 2020 - 01:41 PM (IST)

ਇਪਸਾ ਵੱਲੋਂ ਬ੍ਰਿਸਬੇਨ ਵਿਖੇ ਬਿੱਕਰ ਬਾਈ ਦਾ ਗੀਤ ਸੰਗ੍ਰਹਿ 'ਗੀਤ ਰਹਿਣਗੇ ਕੋਲ' ਲੋਕ ਅਰਪਣ

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਮੈਲਬੌਰਨ ਨਿਵਾਸੀ ਗਾਇਕ/ਗੀਤਕਾਰ ਬਿੱਕਰ ਬਾਈ ਦਾ ਪਲੇਠਾ ਗੀਤ ਸੰਗ੍ਰਹਿ ਗੀਤ ਰਹਿਣਗੇ ਕੋਲ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਇਸ ਉਪਰੰਤ ਸ਼ਾਇਰ ਸਰਬਜੀਤ ਸੋਹੀ ਨੇ ਬਿੱਕਰ ਬਾਈ ਦੀ ਕਿਤਾਬ ਬਾਰੇ ਸੰਖੇਪ ਵਿੱਚ ਗੱਲ-ਬਾਤ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਜਿਵੇਂ ਭਗਵਾਨ ਰਾਮ ਨੇ ਰਾਵਣ ਨੂੰ ਹਰਾਇਆ, ਇਸ ਦੀਵਾਲੀ ਅਸੀਂ ਕੋਰੋਨਾ ਨੂੰ ਹਰਾਵਾਂਗੇ : ਜਾਨਸਨ

ਸਰਬਜੀਤ ਸੋਹੀ ਨੇ ਬਿੱਕਰ ਬਾਈ ਦੀ ਗੀਤਕਾਰੀ ਨੂੰ ਸਮਾਜ ਲਈ ਦਿਸ਼ਾ ਨਿਰਦੇਸ਼ਕ ਅਤੇ ਪਰਿਵਾਰਕ ਦੱਸਦਿਆਂ ਇਸ ਕਿਤਾਬ ਨੂੰ ਇਕ ਸਾਂਭਣਯੋਗ ਦਸਤਾਵੇਜ਼ ਕਿਹਾ। ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਹੋਏ ਕਵੀ ਦਰਬਾਰ ਵਿੱਚ ਰੁਪਿੰਦਰ ਸੋਜ਼, ਪਾਲ ਰਾਊਕੇ, ਕਮਲਦੀਪ ਸਿੰਘ, ਮੀਤ ਧਾਲੀਵਾਲ, ਆਤਮਾ ਸਿੰਘ ਹੇਅਰ, ਅਮਨਪ੍ਰੀਤ ਕੌਰ ਟੱਲੇਵਾਲ, ਗੁਰਜੀਤ ਬਾਰੀਆ, ਰਿਪਜੀਤ ਸਿੰਘ, ਆਦਿ ਲੇਖਕਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਚੀਮਾ, ਪ੍ਰਧਾਨ ਅਮਰਜੀਤ ਸਿੰਘ ਮਾਹਲ, ਗੁਰਮੀਤ ਸਿੰਘ ਖਾਲਸਾ, ਅਮਨਦੀਪ ਢੀਂਗਰਾ, ਗੁਰਲਾਲ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ  ਨਿਭਾਈ ਗਈ।


author

Vandana

Content Editor

Related News