ਹੁਣ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਉਡਾਣਾਂ 'ਤੇ ਲਾਈ ਰੋਕ, ਜਾਰੀ ਕੀਤੇ ਇਹ ਨਿਰਦੇਸ਼

Tuesday, Apr 27, 2021 - 11:54 AM (IST)

ਹੁਣ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਉਡਾਣਾਂ 'ਤੇ ਲਾਈ ਰੋਕ, ਜਾਰੀ ਕੀਤੇ ਇਹ ਨਿਰਦੇਸ਼

ਮੈਲਬੌਰਨ (ਬਿਊਰੋ): ਭਾਰਤ ਵਿਚ ਕੋਵਿਡ ਇਨਫੈਕਸ਼ਨ ਦੇ ਪ੍ਰਕੋਪ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਭਾਰਤ ਤੋਂ ਹਵਾਈ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਵੱਲੋਂ ਮਹਾਮਾਰੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈ਼ਸਲਾ ਲਿਆ ਗਿਆ ਹੈ। ਇਸ ਦੇ ਤਹਿਤ ਆਗਾਮੀ 15 ਮਈ ਤੱਕ ਭਾਰਤ ਤੋਂ ਕੋਈ ਉਡਾਣ ਆਸਟ੍ਰੇਲੀਆ ਨਹੀਂ ਜਾਵੇਗੀ। 

PunjabKesari

ਇਸ ਤੋਂ ਪਹਿਲਾਂ ਥਾਈਲੈਂਡ, ਸਿੰਗਾਪੁਰ, ਬੰਗਲਾਦੇਸ਼ ਅਤੇ ਬ੍ਰਿਟੇਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਵੀ ਭਾਰਤ ਤੋਂ ਜਾਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾਈ ਹੋਈ ਹੈ। ਮੰਗਲਵਾਰ ਨੂੰ ਲਗਾਤਾਰ 6ਵੇਂ ਦਿਨ ਭਾਰਤ ਵਿਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦਾ ਅੰਕੜਾ 3 ਲੱਖ ਤੋਂ ਵੱਧ ਦਰਜ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੇਡਰੋਸ ਅਧਨਮ ਘੇਬਰੇਸਸ ਨੇ ਕਿਹਾ ਕਿ ਦੁਨੀਆ ਦੇ ਦੂਜੇ ਬਹੁ ਆਬਾਦੀ ਦੇਸ਼ ਭਾਰਤ ਵਿਚ ਮਹਾਮਾਰੀ ਕਾਰਨ ਹਾਲਾਤ ਦਿਲ ਨੂੰ ਝੰਜੋੜ ਦੇਣ ਵਾਲੇ ਹਨ। ਪ੍ਰਧਾਨ ਮੰਤਰੀ ਮੋਰੀਸਨ ਨੇ ਸੰਕਟ ਦੇ ਇਸ ਸਮੇਂ ਵਿਚ ਭਾਰਤ ਨਾਲ ਖੜ੍ਹੇ ਹੋਣ ਦਾ ਵਾਅਦਾ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਵਿਡ ਦੇ 8 ਮਾਮਲੇ ਦਰਜ, ਐਕਟਿਵ ਮਾਮਲਿਆਂ ਦੀ ਗਿਣਤੀ ਹੋਈ 36

ਗੌਰਤਲਬ ਹੈ ਕਿ ਦੇਸ਼ ਇਸ ਸਮੇਂ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਸੋਮਵਾਰ ਨੂੰ ਕੁੱਲ 3.52 ਲੱਖ ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਹਨ ਜੋ ਹੁਣ ਤੱਕ ਦੁਨੀਆ ਵਿਚ ਸਭ ਤੋਂ ਵੱਡਾ ਅੰਕੜਾ ਹੈ।ਇਸ ਦੇ ਨਾਲ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 28.13 ਲੱਖ ਦੇ ਪਾਰ ਹੋ ਗਈ, ਉੱਥੇ ਬੀਤੇ 24 ਘੰਟੇ ਵਿਚ 2812 ਲੋਕਾਂ ਦੀ ਮੌਤ ਹੋਈ।

ਨੋਟ- ਹੁਣ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਉਡਾਣਾਂ 'ਤੇ ਲਾਈ ਰੋਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News