ਆਸਟਰੇਲੀਆ ਦੀ ਸਿਹਤ ਮੰਤਰੀ ਸੂਸਾਨ ਲੀ ਨੇ ਦਿੱਤਾ ਅਸਤੀਫਾ

01/13/2017 5:25:57 PM

ਸਿਡਨੀ— ਆਸਟਰੇਲੀਆ ਦੀ ਸਿਹਤ ਮੰਤਰੀ ਸੂਸਾਨ ਲੀ ਨੇ ਆਪਣੀ ਯਾਤਰਾ ਦੇ ਖਰਚ ਨਾਲ ਸੰਬੰਧਤ ਇਕ ਘੋਟਾਲੇ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਹੈ। ਸਿਹਤ ਮੰਤਰੀ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੂੰ 6 ਮਹੀਨੇ ਪਹਿਲੇ ਆਪਣੀ ਸਰਕਾਰ ਦੇ ਮੁੜ ਤੋਂ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਕੈਬਨਿਟ ''ਚ ਫੇਰਬਦਲ ਕਰਨਾ ਪੈ ਸਕਦਾ ਹੈ। ਦੱਸਣ ਯੋਗ ਹੈ ਕਿ ਸੁਸਾਨ ਲੀ ਸਿਹਤ ਮੰਤਰੀ ਤੋਂ ਇਲਾਵਾ ਬਜ਼ੁਰਗਾਂ ਦੀ ਦੇਖਭਾਲ ਨਾਲ ਸੰਬੰਧਤ ਮੰਤਰਾਲੇ ਅਤੇ ਖੇਡ ਮਾਮਲਿਆਂ ਦੀ ਵੀ ਮੰਤਰੀ ਹੈ। 
ਸੂਸਾਨ ਲੀ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਪਿਛਲੇ ਹਫਤੇ ਤੋਂ ਜਾਂਚ ਦੇ ਦਾਇਰੇ ਵਿਚ ਹੈ ਕਿ ਉਨ੍ਹਾਂ ਨੇ ਹਾਲ ਦੇ ਸਾਲਾਂ ''ਚ ਨਿਜੀ ਯਾਤਰਾ ਲਈ ਕਰਦਾਤਾਵਾਂ ਦੇ ਪੈਸੇ ਦੀ ਵਰਤੋਂ ਕੀਤੀ। ਇਸ ''ਚ ਸਿਟੀ ਆਫ ਗੋਲਡ ਕੋਸਟ ਦੀ ਉਨ੍ਹਾਂ ਦੀ ਯਾਤਰਾ ਵੀ ਸ਼ਾਮਲ ਹੈ, ਜਿੱਥੇ ਉਨ੍ਹਾਂ ਨੇ ਸਾਲ 2015 ''ਚ ਇਕ ਲਗਜ਼ਰੀ ਫਲੈਟ ਖਰੀਦੀਆ ਸੀ। ਟਰਨਬੁੱਲ ਨੇ ਸ਼ੁੱਕਰਵਾਰ ਨੂੰ ਲੀ ਦੇ ਅਸਤੀਫੇ ਦਾ ਐਲਾਨ ਕੀਤਾ। ਉਹ ਜਾਂਚ ਦੇ ਨਤੀਜਿਆਂ ਨੂੰ ਲੈ ਕੇ ਟਿੱਪਣੀ ਨਹੀਂ ਕਰਨਗੇ ਪਰ ਉਨ੍ਹਾਂ ਨੇ ਕਿਹਾ ਕਿ ਸਰਕਾਰ ਭਵਿੱਖ ''ਚ ਸੰਸਦ ਦੇ ਮੈਂਬਰਾਂ ਵਲੋਂ ਕੀਤੇ ਜਾਣ ਵਾਲੇ ਸਾਰੇ ਖਰਚਿਆਂ ''ਤੇ ਨਿਗਰਾਨੀ ਰੱਖਣ ਲਈ ਇਕ ਸੁਤੰਤਰ ਸੰਸਥਾ ਦੀ ਸਥਾਪਨਾ ਕਰੇਗੀ।

Tanu

News Editor

Related News