ਇਜ਼ਰਾਈਲ ਨੂੰ ਵੱਡਾ ਝਟਕਾ, ਆਸਟ੍ਰੇਲੀਆ ਨੇ ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰ

10/18/2022 10:35:33 AM

ਤੇਲ ਅਵੀਵ (ਏ.ਐੱਨ.ਆਈ.): ਆਸਟ੍ਰੇਲੀਆਈ ਸਰਕਾਰ ਨੇ ਮੰਗਲਵਾਰ ਨੂੰ ਇੱਕ ਵੱਡਾ ਫ਼ੈਸਲਾ ਲਿਆ। ਜਿਸ ਵਿੱਚ ਉਸਨੇ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਨਤਾ ਵਾਪਸ ਲੈ ਲਈ। ਸਰਕਾਰ ਨੇ ਇਸ ਫ਼ੈਸਲੇ ਨੂੰ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਸ਼ਾਂਤੀ ਵਾਰਤਾ ਦਾ ਹਿੱਸਾ ਦੱਸਿਆ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਾਲ 2018 ਵਿੱਚ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਸੀ, ਪਰ ਹੁਣ ਨਵੇਂ ਪ੍ਰਧਾਨ ਮੰਤਰੀ ਨੇ ਪਿਛਲੀ ਸਰਕਾਰ ਦੇ ਇਸ ਫ਼ੈਸਲੇ ਨੂੰ ਬਦਲ ਦਿੱਤਾ ਹੈ।

ਅਸੀਂ ਪੁਰਾਣੀ ਸਰਕਾਰ ਦੇ ਫ਼ੈਸਲੇ ਨੂੰ ਪਲਟਿਆ ਨਹੀਂ ਸਗੋਂ ਇਸ 'ਤੇ ਕਰਾਂਗੇ ਵਿਚਾਰ: ਆਸਟ੍ਰੇਲੀਆਈ ਵਿਦੇਸ਼ ਮੰਤਰਾਲਾ

ਉੱਥੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਵੋਂਗ ਨੇ ਪਿਛਲੀ ਸਰਕਾਰ ਵੱਲੋਂ ਕੀਤੇ ਫ਼ੈਸਲੇ ਨੂੰ ਪਲਟਣ ਦੀਆਂ ਗੱਲਾਂ ਤੋਂ ਇਨਕਾਰ ਕੀਤਾ ਹੈ। ਵੋਂਗ ਦੇ ਬੁਲਾਰੇ ਨੇ ਆਸਟ੍ਰੇਲੀਆ ਦੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਸਰਕਾਰ ਯੇਰੂਸ਼ਲਮ ਦੀ ਅੰਤਿਮ ਸਥਿਤੀ ਨੂੰ ਕਿਸੇ ਵੀ ਸ਼ਾਂਤੀ ਵਾਰਤਾ ਦੇ ਹਿੱਸੇ ਵਜੋਂ ਸੁਲਝਾਉਣ ਦੇ ਮਾਮਲੇ 'ਤੇ ਵਿਚਾਰ ਕਰਨਾ ਚਾਹੁੰਦੀ ਹੈ। ਸਾਡੇ ਲਈ ਸ਼ਾਂਤੀ ਅਤੇ ਸੁਰੱਖਿਆ ਜ਼ਰੂਰੀ ਹੈ। ਅਸੀਂ ਅਜਿਹੀ ਪਹੁੰਚ ਦਾ ਸਮਰਥਨ ਨਹੀਂ ਕਰਾਂਗੇ ਜੋ ਸ਼ਾਂਤੀ ਦੀ ਸੰਭਾਵਨਾ ਨੂੰ ਕਮਜ਼ੋਰ ਕਰੇ। ਪਿਛਲੀ ਸਰਕਾਰ ਨੇ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਸੀ, ਇਹ ਸਹੀ ਹੈ, ਪਰ ਅਸੀਂ ਇਸ ਦੀ ਰਾਜਧਾਨੀ ਬਦਲਣ ਨਹੀਂ ਜਾ ਰਹੇ, ਸਗੋਂ ਇਸ 'ਤੇ ਵਿਚਾਰ ਕਰਾਂਗੇ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਪੀ.ਐੱਮ. ਅਲਬਾਨੀਜ਼ ਨੇ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ (ਤਸਵੀਰਾਂ)

ਇਜ਼ਰਾਈਲ ਪੂਰੇ ਯਰੂਸ਼ਲਮ 'ਤੇ ਕਰਦਾ ਹੈ ਦਾਅਵਾ 

ਦੱਸ ਦੇਈਏ ਕਿ ਇਜ਼ਰਾਈਲ ਪੂਰੇ ਯੇਰੂਸ਼ਲਮ 'ਤੇ ਦਾਅਵਾ ਕਰਦਾ ਹੈ। ਇਜ਼ਰਾਈਲ ਨੇ 1967 ਦੀ ਜੰਗ ਦੌਰਾਨ ਯੇਰੂਸ਼ਲਮ ਦੇ ਪੂਰਬੀ ਹਿੱਸੇ 'ਤੇ ਕਬਜ਼ਾ ਕਰ ਲਿਆ ਸੀ। ਦੂਜੇ ਪਾਸੇ ਫਲਸਤੀਨੀ ਚਾਹੁੰਦੇ ਸਨ ਕਿ ਜਦੋਂ ਵੀ ਫਲਸਤੀਨ ਵੱਖਰਾ ਦੇਸ਼ ਬਣੇ ਤਾਂ ਪੱਛਮੀ ਯਰੂਸ਼ਲਮ ਉਨ੍ਹਾਂ ਦੀ ਰਾਜਧਾਨੀ ਬਣੇ। ਇਹ ਫਲਸਤੀਨ-ਇਜ਼ਰਾਈਲ ਵਿਵਾਦ ਦੀ ਮੁੱਖ ਜੜ੍ਹ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News