ਆਸਟ੍ਰੇਲੀਆ ਨੇ ਮੀਥੇਨ ਦੀ ਨਿਕਾਸੀ ਘਟਾਉਣ ਸੰਬੰਧੀ ਵਾਅਦੇ ਤੋਂ ਕੀਤਾ ਇਨਕਾਰ

Thursday, Oct 28, 2021 - 01:44 PM (IST)

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਨੇ ਵੀਰਵਾਰ ਨੂੰ ਇਸ ਦਹਾਕੇ ਦੇ ਅੰਤ ਤੱਕ ਮੀਥੇਨ ਦੀ ਨਿਕਾਸੀ ਵਿੱਚ 30 ਫੀਸਦੀ ਦੀ ਕਟੌਤੀ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ। ਉਦਯੋਗ ਅਤੇ ਊਰਜਾ ਮੰਤਰੀ ਐਂਗਸ ਟੇਲਰ ਨੇ ਸਕਾਟਲੈਂਡ ਦੇ ਗਲਾਸਗੋ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ। ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਸਤੰਬਰ ਵਿੱਚ ਮੀਥੇਨ ਦੀ ਨਿਕਾਸੀ ਵਿੱਚ 30 ਪ੍ਰਤੀਸ਼ਤ ਦੀ ਕਮੀ ਦਾ ਵਾਅਦਾ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ - ਗਲਾਸਗੋ: ਨਰਿੰਦਰ ਮੋਦੀ ਖ਼ਿਲਾਫ਼ 30 ਅਕਤੂਬਰ ਨੂੰ ਯੂਕੇ ਭਰ 'ਚੋਂ ਪਹੁੰਚੇ ਲੋਕ ਕਰਨਗੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ

ਟੇਲਰ ਨੇ ਕਿਹਾ ਕਿ ਆਸਟ੍ਰੇਲੀਆ ਪਸ਼ੂਆਂ ਅਤੇ ਭੇਡਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਇਕੋਇਕ ਢੰਗ ਨਾਲ ਇਸ ਟੀਚੇ ਨੂੰ ਹਾਸਲ ਕਰ ਸਕਦਾ ਹੈ। ਟੇਲਰ ਨੇ ਦੀ ਆਸਟ੍ਰੇਲੀਅਨ ਅਖ਼ਬਾਰ ਵਿੱਚ ਲਿਖਿਆ,"ਇਸ ਵੇਲੇ ਆਸਟ੍ਰੇਲੀਆ ਦੇ ਸਾਲਾਨਾ ਮੀਥੇਨ ਨਿਕਾਸੀ ਦਾ ਲਗਭਗ ਅੱਧਾ ਹਿੱਸਾ ਖੇਤੀਬਾੜੀ ਸੈਕਟਰ ਤੋਂ ਆਉਂਦਾ ਹੈ, ਜਿੱਥੇ ਪਸ਼ੂਆਂ ਦੀ ਗਿਣਤੀ ਨੂੰ ਘਟਾਉਣ ਤੋਂ ਇਲਾਵਾ ਨਿਕਾਸੀ ਨੂੰ ਘਟਾਉਣ ਦਾ ਕੋਈ ਆਰਥਿਕ, ਵਿਹਾਰਕ ਅਤੇ ਕੁਸ਼ਲ ਤਰੀਕਾ ਨਹੀਂ ਹੈ ਅਤੇ ਇੱਕ ਵਿਆਪਕ ਉਪਾਅ ਵੀ ਮੌਜੂਦ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਇਸ ਕਦਮ ਨਾਲ ਆਸਟ੍ਰੇਲੀਆ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਉਹ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿੱਚ ਪਛੜ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News