ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਖਤਮ ਹੋਇਆ ਕੋਰੋਨਾ ਸੰਕਟ : ਸਿਹਤ ਅਧਿਕਾਰੀ

Friday, Jun 12, 2020 - 12:04 PM (IST)

ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਖਤਮ ਹੋਇਆ ਕੋਰੋਨਾ ਸੰਕਟ : ਸਿਹਤ ਅਧਿਕਾਰੀ

ਸਿਡਨੀ (ਬਿਊਰੋ): ਵਿਸ਼ਵ ਪੱਧਰ 'ਤੇ ਸਾਰੀ ਦੁਨੀਆ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਪਰੇਸ਼ਾਨ ਹੈ। ਹੁਣ ਤੱਕ 75 ਲੱਖ ਤੋਂ ਵਧੇਰੇ ਆਬਾਦੀ ਵਾਇਰਸ ਦੀ ਚਪੇਟ ਵਿਚ ਹੈ ਜਦਕਿ 4 ਲੱਖ 23 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਰੇ ਦੇਸ਼ ਇਸ ਜਾਨਲੇਵਾ ਮਹਾਮਾਰੀ ਨਾਲ ਲੜ ਰਹੇ ਹਨ। ਇਸ ਦੌਰਾਨ ਆਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ਵਿਚ ਕੋਰੋਨਾ ਦਾ ਇਨਫੈਕਸ਼ਨ ਖਤਮ ਹੋ ਚੁੱਕਾ ਹੈ।

PunjabKesari

ਚੀਫ ਮੈਡੀਕਲ ਅਫਸਰ ਬ੍ਰੇਂਡਨ ਮਰਫੀ ਨੇ ਸ਼ੁੱਕਰਵਾਰ ਨੂੰ ਕੈਨਬਰਾ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਹਫਤੇ ਕੋਰੋਨਾਵਾਇਰਸ ਦੇ 38 ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿਚੋਂ ਅੱਧੇ ਤੋਂ ਜ਼ਿਆਦਾ ਉਹ ਲੋਕ ਸ਼ਾਮਲ ਹਨ ਜੋ ਦੂਜੇ ਦੇਸ਼ਾਂ ਤੋਂ ਪਰਤੇ ਹਨ। ਇਹਨਾਂ ਨੂੰ ਪਹਿਲਾਂ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੇਸ਼ ਵਿਚ ਜਲਦੀ ਹੀ ਪੜ੍ਹਾਈ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਹਟਾਈ ਗਈ ਬ੍ਰਿਟਿਸ਼ ਅਧਿਕਾਰੀ ਹੈਮਿਲਟਨ ਦੀ ਮੂਰਤੀ


author

Vandana

Content Editor

Related News