ਆਸਟ੍ਰੇਲੀਆ ''ਚ ਕੋਰੋਨਾ ਵਾਇਰਸ ਦੇ ਵੈਕਸੀਨ ਦੀ ਪ੍ਰਕਿਰਿਆ ਲਈ 6 ਮੀਲੀਅਨ ਡਾਲਰ ਦੇ ਦਿੱਤੇ ਫੰਡ

9/20/2020 3:06:11 PM

ਸਿਡਨੀ, (ਸਨੀ ਚਾਂਦਪੁਰ) : ਫੈਡਰਲ ਸਰਕਾਰ ਤਿੰਨ ਆਸਟ੍ਰੇਲੀਆਈ ਕੋਵਿਡ 19 ਦੇ ਟੀਕਿਆਂ ਲਈ 6 ਮੀਲੀਅਨ ਡਾਲਰ ਦੇ ਹੋਰ ਫੰਡ ਦਿੱਤੇ ਗਏ ਹਨ । ਜੋ ਵਾਧੂ ਖੋਜ ਅਤੇ ਵਿਕਾਸ ਲਈ ਨਿਵੇਸ਼ ਕੀਤੇ ਜਾਣਗੇ ।  

ਮੈਡੀਕਲ ਰਿਸਰਚ ਫਿਊਚਰ ਫੰਡ ਵਲੋਂ ਕੀਤੀ ਫੰਡਿੰਗ ਤਹਿਤ, ਮੈਲਬੌਰਨ ਯੂਨੀਵਰਸਿਟੀ ਦੋ ਟੀਕਿਆਂ ਦੇ ਉਮੀਦਵਾਰਾਂ ਨੂੰ ਵਿਕਸਿਤ ਕਰਨ ਲਈ ਲਗਭਗ 3 ਮਿਲਿਅਨ ਡਾਲਰ ਦਿੱਤੇ ਜਾਣਗੇ ਅਤੇ ਸਿਡਨੀ ਯੂਨੀਵਰਸਿਟੀ ਨੂੰ ਕੋਵਿਡ 19 ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵ ਦੀ ਜਾਂਚ ਕਰਨ ਲਈ ਕਲੀਨਿਕ ਦੇ ਟ੍ਰਾਇਲ ਲਈ 3 ਮਿਲੀਅਨ ਡਾਲਰ ਦਿੱਤੇ ਜਾਣਗੇ । ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਕੋਵਿਡ 19 ਟੀਕਿਆਂ ਦਾ ਤੇਜ਼ੀ ਨਾਲ ਵਿਕਾਸ ਆਸਟ੍ਰੇਲੀਆ ਦੀ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ ।

 

ਸਿਹਤ ਮੰਤਰੀ ਗ੍ਰੇਗ ਹੰਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਗਲੇ ਕੰਮ ਦੇ ਅਧੀਨ ਨਤੀਜੇ ਵਜੋਂ ਟੀਕੇ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਲਗਾਏ ਜਾ ਸਕਦੇ ਹਨ । ਇਹ ਐਲਾਨ ਉਦੋਂ ਹੋਇਆ ਜਦੋਂ ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਸੁਧਾਰ ਆਇਆ ਹੈ ।ਜਿਸ ਵਿਚ ਸਿਰਫ 14 ਨਵੇਂ ਮਾਮਲੇ ਸਾਹਮਣੇ ਆਏ ਹਨ । ਹਾਲਾਂਕਿ ਮਰਨ ਵਾਲ਼ਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ, ਪੰਜ ਹੋਰ ਮਰੇ ਜਾਣ ਦੀ ਖ਼ਬਰ ਹੈ ਜਿਸ ਵਿੱਚ ਵਿਕਟੋਰੀਆ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ 762, ਹੈ ਅਤੇ ਪੂਰੇ ਆਸਟ੍ਰੇਲੀਆ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ 849 ਹੋ ਗਈ ਹੈ ਜਦੋਂ ਕਿ ਸਾਰੀਆਂ ਨਵੀਆਂ ਮੌਤਾਂ ਏਜਡ ਕੇਂਦਰ ਨਾਲ ਜੁੜੀਆਂ ਹਨ ।


Lalita Mam

Content Editor Lalita Mam