ਆਸਟ੍ਰੇਲੀਆ ''ਚ ਕੋਰੋਨਾ ਵਾਇਰਸ ਨਾਲ 20 ਲੋਕ ਪੀੜਤ

Tuesday, Feb 25, 2020 - 01:37 PM (IST)

ਆਸਟ੍ਰੇਲੀਆ ''ਚ ਕੋਰੋਨਾ ਵਾਇਰਸ ਨਾਲ 20 ਲੋਕ ਪੀੜਤ

ਵਿਕਟੋਰੀਆ— ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਹੌਲੀ-ਹੌਲੀ ਵਧਦੀ ਜਾ ਰਹੀ ਹੈ ਤੇ ਹੁਣ ਤਕ 20 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸੂਬੇ ਵਿਕਟੋਰੀਆ 'ਚ 7ਵੇਂ ਵਾਇਰਸ ਪੀੜਤ ਮਰੀਜ਼ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਸਿਹਤ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਜਾਪਾਨ ਦੀ ਤਟ 'ਤੇ ਵੱਖਰੇ ਖੜ੍ਹੇ ਕੀਤੇ ਗਏ ਜਹਾਜ਼ 'ਚੋਂ ਤੀਸਰੇ ਵਿਅਕਤੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਆਇਸੋਲੇਸ਼ਨ 'ਚ ਰੱਖਿਆ ਗਿਆ ਹੈ ਤੇ ਇੱਥੇ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਆਸਟ੍ਰੇਲੀਅਨ ਨਰਸਿੰਗ ਅਤੇ ਮਿਡਵਾਇਫਰੀ ਫੈਡਰੇਸ਼ਨ ਨੇ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਸੈਲਫ-ਆਇਸੋਲੇਸ਼ਨ ਲਈ ਰੱਖਿਆ ਗਿਆ, ਉਨ੍ਹਾਂ ਨੂੰ ਖਾਸ ਛੁੱਟੀ ਅਤੇ ਖਾਸ ਪੇਮੈਂਟ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਹੁਣ ਤਕ 20 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਕਈ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
29 ਦੇਸ਼ਾਂ 'ਚ ਫੈਲੇ ਇਸ ਵਾਇਰਸ ਨਾਲ ਕੁੱਲ 78,000 ਲੋਕ ਇਸ ਵਾਇਰਸ ਕਾਰਨ ਪੀੜਤ ਹੋ ਚੁੱਕੇ ਹਨ।
ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਜਿਹੜੇ ਲੋਕ ਚੀਨ 'ਚ ਦੋ ਹਫਤੇ ਰਹਿ ਕੇ ਆਏ ਹਨ, ਉਨ੍ਹਾਂ ਨੂੰ ਘੱਟ ਤੋਂ ਘੱਟ 14 ਦਿਨਾਂ ਤਕ ਸੈਲਫ ਆਈਸੋਲੇਸ਼ਨ 'ਚ ਰਹਿਣਾ ਚਾਹੀਦਾ ਹੈ ਤੇ ਇਸ ਤੋਂ ਬਾਅਦ ਆਪਣੇ ਘਰਾਂ ਲਈ ਰਵਾਨਾ ਹੋਣਾ ਚਾਹੀਦਾ ਹੈ।


Related News