ਆਸਟ੍ਰੇਲੀਆਈ ਰਾਜਧਾਨੀ ਹੋਈ ਕੋਰੋਨਾ ਮੁਕਤ, ਦੇਸ਼ ਭਰ ''ਚ 90 ਮੌਤਾਂ

04/30/2020 7:10:15 PM

ਸਿਡਨੀ (ਬਿਊਰੋ): ਕੋਰੋਨਾਵਾਇਰਸ ਮਹਾਸੰਕਟ ਦੇ ਵਿਚ ਆਸਟ੍ਰੇਲੀਆ ਤੋਂ ਇਕ ਚੰਗੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਦੇਸ਼ ਦੇ 8 ਰਾਜਾਂ ਵਿਚੋਂ ਆਸਟ੍ਰੇਲੀਆਈ ਰਾਜਧਾਨੀ ਕੈਨਬਰਾ ਨੂੰ ਕੋਰੋਨਾ ਇਨਫੈਕਸ਼ਨ ਤੋਂ ਮੁਕਤ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਸਿਹਤ ਅਧਿਕਾਰੀ ਕੈਰੇਨ ਕੋਲਮੈਨ ਨੇ ਕਿਹਾ ਕਿ ਰਾਜਧਾਨੀ ਸ਼ਹਿਰ ਕੈਨਬਰਾ ਦੇ ਆਲੇ-ਦੁਆਲੇ ਦਾ ਇਲਾਕਾ ਇਨਫੈਕਸ਼ਨ ਮੁਕਤ ਹੋ ਗਿਆ ਹੈ। ਇੱਥੇ 7 ਹਫਤਿਆਂ ਵਿਚ ਪਹਿਲੀ ਵਾਰ ਪਿਛਲੇ ਮਰੀਜ਼ ਦੇ ਠੀਕ ਹੋਣ ਦੇ ਬਾਅਦ ਤੋਂ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਕੈਨਬਰਾ ਵਿਚ ਕੋਰੋਨਾਵਾਇਰਸ ਦੇ 106 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਾਜਧਾਨੀ ਖੇਤਰ ਦੀ ਆਬਾਦੀ ਸਿਰਫ 4,20,000 ਹੈ ਜੋ ਰਾਜ ਅਤੇ ਖੇਤਰਾਂ ਦੀ ਦੂਜੀ ਸਭ ਤੋਂ ਛੋਟੀ ਆਬਾਦੀ ਹੈ।ਬੀਤੇ ਹਫਤੇ ਕੈਨਬਰਾ ਵਿਚ ਠੰਡ ਜਾਂ ਫਲੂ ਦੇ ਲੱਛਣਾਂ ਵਾਲੇ ਸਾਰੇ ਲੋਕਾਂ ਨੂੰ ਕੋਵਿਡ-19 ਦੇ ਮੁਫਤ ਟੈਸਟ ਦੀ ਪੇਸ਼ਕਸ਼ ਕੀਤੀ ਗਈ ਸੀ। ਸਰਕਾਰ ਨੇ ਕਿਹਾ ਸੀ ਕਿ ਇਸ ਪ੍ਰਸਤਾਵ ਨੂੰ ਇਕ ਹਫਤੇ ਲਈ ਹੋਰ ਵਧਾਇਆ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ 'ਤੇ CIA ਵੱਲੋਂ ਦਿੱਤੀਆਂ 12 ਚਿਤਾਵਨੀਆਂ ਨੂੰ ਟਰੰਪ ਨੇ ਕੀਤਾ ਨਜ਼ਰ ਅੰਦਾਜ਼

ਸਿਹਤ ਮੰਤਰੀ ਰਾਵੇਲ ਸਟੀਫਨ-ਸਮਿਥ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲਾਕਡਾਊਨ ਦੇ ਉਪਾਆਂ ਦੇ ਬਾਰੇ ਵਿਚ ਸ਼ੁੱਕਰਵਾਰ ਨੂੰ ਇਕ ਸਰਕਾਰੀ ਐਲਾਨ ਕੀਤਾ ਜਾਵੇਗਾ ਜੋ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਖਤਰੇ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਮਾਰਚ ਦੇ ਬਾਅਦ ਤੋਂ ਪਹਿਲੀ ਵਾਰ ਪੂਰੇ ਆਸਟ੍ਰੇਲੀਆ ਦੇ ਵਕੀਲ ਅਤੇ ਉਹਨਾਂ ਦੇ ਕਰਮਚਾਰੀ 12 ਮਈ ਨੂੰ ਕੈਨਬਰਾ ਵਿਚ ਸੰਸਦ ਦੀ ਪਹਿਲੀ ਨਿਯਮਿਤ ਬੈਠਕ ਲਈ ਇਕੱਠੇ ਹੋਣਗੇ। ਆਸਟ੍ਰੇਲੀਆ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ। ਇੱਥੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 6,746 ਪਹੁੰਚ ਗਈ ਹੈ ਜਦਕਿ 90 ਲੋਕਾਂ ਦੀ ਮੌਤ ਹੋ ਚੁੱਕੀ ਹੈ। 


Vandana

Content Editor

Related News