ਆਸਟ੍ਰੇਲੀਅਨ ਲੇਖਕ ਸਭਾ ਬ੍ਰਿਸਬੇਨ ਵੱਲੋਂ ਗੁਰਦਿਆਲ ਰੌਸ਼ਨ ਦੀ ਕਿਤਾਬ ਲੋਕ ਅਰਪਣ

Saturday, Nov 14, 2020 - 01:46 PM (IST)

ਆਸਟ੍ਰੇਲੀਅਨ ਲੇਖਕ ਸਭਾ ਬ੍ਰਿਸਬੇਨ ਵੱਲੋਂ ਗੁਰਦਿਆਲ ਰੌਸ਼ਨ ਦੀ ਕਿਤਾਬ ਲੋਕ ਅਰਪਣ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਪੰਜਾਬੀ ਸਾਹਿਤ ਪ੍ਰਤੀ ਕਾਰਜਸ਼ੀਲ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ  ਦੀਵਾਲੀ ਦਿਵਸ 'ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਦੁਆਰਾ ਸੰਪਾਦਿਤ ਕਿਤਾਬ "ਸ਼ਿਅਰ ਪੰਜਾਬੀ" ਲੋਕ ਅਰਪਿਤ ਕੀਤੀ ਗਈ। ਸਾਹਿਤਕ ਸਰਗਰਮੀਆਂ ਵਿਚ ਸਮੂਹ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਨੂੰ ਸਦਾ ਦੀ ਤਰ੍ਹਾਂ ਧਿਆਨ ਹਿਤ ਰੱਖਦਿਆਂ,ਇਸ ਕਵੀ ਦਰਬਾਰ ਵਿੱਚ ਵੀ ਨਵੇਂ ਪੰਜਾਬੀ ਲੇਖਕਾਂ ਅਤੇ ਗੀਤਕਾਰਾਂ ਨੂੰ ਖਾਸ ਸੱਦਾ ਦਿੱਤਾ ਗਿਆ। 

ਸਭਾ ਦੇ ਬੁਲਾਰੇ ਵਰਿੰਦਰ ਅਲੀਸ਼ੇਰ ਵੱਲੋਂ ਸਮੁੱਚੇ ਸਾਹਿਤਕ ਜਗਤ ਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਲਈ ਵਧਾਈ ਦਿੱਤੀ ਗਈ। ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਵੱਲੋਂ ਪੁਸਤਕ "ਸ਼ਿਅਰ ਪੰਜਾਬੀ" ਬਾਰੇ ਪਰਚਾ ਪੜ੍ਹਿਆ ਗਿਆ । ਡਾਕਟਰ ਅੰਬੇਦਕਰ ਸੁਸਾਇਟੀ ਦੇ ਬੁਲਾਰੇ ਬਲਵਿੰਦਰ ਮੋਰੋਂ ਵੱਲੋਂ ਸਭਾ ਦੀਆਂ ਗਤੀਵਿਧੀਆਂ ਲਈ ਸਭਾ ਨੂੰ ਹਰ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਤੇ ਕਿਹਾ ਕਿ ਸਾਹਿਤ ਇਨਸਾਨ ਵਿੱਚ ਸੂਖਮਤਾ ਭਰਦਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਭਾਈਚਾਰੇ ਨੂੰ ਸਾਹਿਤ ਨਾਲ ਜੋੜਿਆ ਜਾਵੇ।
ਪੰਜਾਬੀ ਭਾਈਚਾਰੇ ਦੀ ਸੇਵਾ ਅਤੇ ਸਮਾਜਿਕ ਗਤੀਵਿਧੀਆਂ ਲਈ ਸਰਗਰਮ "ਮਾਝਾ ਯੂਥ ਕਲੱਬ ਬ੍ਰਿਸਬੇਨ" ਦੇ ਮੁੱਖ ਆਹੁਦੇਦਾਰਾਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ।  ਇਸ ਉਪਰੰਤ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਅਤੇ ਸਮਾਜਿਕ ਗਤੀਵਿਧੀਆਂ ਲਈ"ਮਾਝਾ ਯੂਥ ਕਲੱਬ ਬ੍ਰਿਸਬੇਨ" ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। "ਮਾਝਾ ਯੂਥ ਕਲੱਬ ਬ੍ਰਿਸਬੇਨ" ਦੇ ਪ੍ਰਧਾਨ ਬਲਰਾਜ ਸਿੰਘ ਸੰਧੂ ਤੇ ਜੱਗਾ ਵੜੈਚ ਨੇ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਮਹਿਸੂਸ ਹੋਈ ਕਿ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਨੇ ਸਾਡੇ ਦੁਆਰਾ ਮਨੁੱਖਤਾ ਲਈ ਕੀਤੇ ਜਾ ਰਹੇ ਤਿਲ ਫੁੱਲ ਦੀ ਕਦਰ ਜਾਣਦਿਆਂ ਸਭਾ ਨੂੰ ਸਨਮਾਨ ਦਿੱਤਾ ਤੇ ਕਲੱਬ ਮੈਂਬਰਾਂ ਨੂੰ ਇਸ ਸਨਮਾਨ ਨਾਲ ਭਾਈਚਾਰੇ ਦੀ ਸੇਵਾ ਲਈ ਹੋਰ ਹੌਸਲਾ ਮਿਲੇਗਾ। ਇਸ ਤੋਂ ਇਲਾਵਾ "ਮਾਝਾ ਯੂਥ ਕਲੱਬ ਬ੍ਰਿਸਬੇਨ" ਦੇ ਮੁੱਖ ਅਹੁਦੇਦਾਰਾਂ ਵਿੱਚੋਂ ਰਣਜੀਤ ਸਿੰਘ , ਜਤਿੰਦਰ ਪਾਲ ਸਿੰਘ ,ਅਤਿੰਦਰਪਾਲ ਸਿੰਘ ,ਮਨ ਖਹਿਰਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ।ਬੱਚਿਆਂ ਵਿੱਚੋਂ ਐਸ਼ਮੀਤ ਤੇ ਸੁੱਖਮਨ ਵੱਲੋਂ ਕਵਿਤਾ ਤੇ ਗੀਤ ਪੇਸ਼ ਕੀਤੇ ਗਏ। 

ਇਸ ਤੋਂ ਇਲਾਵਾ ਕਵੀ ਦਰਬਾਰ ਵਿੱਚ ਸ਼ਾਇਰ ਗੁਰਵਿੰਦਰ , ਗੀਤਕਾਰ ਹੈਪੀ ਚਾਹਲ , ਕਵਿਤਰੀ ਹਰਜੀਤ ਕੌਰ ਸੰਧੂ, ਹਰਮਨਦੀਪ, ਗੀਤਕਾਰ ਸੁਰਜੀਤ ਸੰਧੂ ਤੇ ਦੇਵ ਸਿੱਧੂ  ਦੁਆਰਾ ਗੀਤ ਅਤੇ ਕਵਿਤਾਵਾਂ ਪੇਸ਼ ਕਰ ਹਾਜ਼ਰੀਨ ਨਾਲ ਸਾਂਝ ਪੁਵਾਈ। ਸਭਾ ਦੀ ਸਟੇਜ ਦਾ ਸੰਚਾਲਨ ਹਿੰਦੀ ਸ਼ਾਇਰਾ ਤੇ ਮਸ਼ਹੂਰ  ਸੰਚਾਲਕ "ਵਿਭਾਵਰੀ ਜੀ" ਵੱਲੋਂ ਬਾਖੂਬੀ ਨਿਭਾਇਆ ਗਿਆ।


author

Lalita Mam

Content Editor

Related News