ਆਸਟ੍ਰੇਲੀਆ ਨੇ ਕੋਰੋਨਾ ਵੈਕਸੀਨ ਦੀ ਚੌਥੀ ਖ਼ੁਰਾਕ ਨੂੰ ਦਿੱਤੀ ਮਨਜ਼ੂਰੀ

Friday, Mar 25, 2022 - 01:05 PM (IST)

ਆਸਟ੍ਰੇਲੀਆ ਨੇ ਕੋਰੋਨਾ ਵੈਕਸੀਨ ਦੀ ਚੌਥੀ ਖ਼ੁਰਾਕ ਨੂੰ ਦਿੱਤੀ ਮਨਜ਼ੂਰੀ

ਕੈਨਬਰਾ (ਵਾਰਤਾ)- ਆਸਟ੍ਰੇਲੀਆ ਵਿਚ ਸਿਹਤ ਮਾਹਰਾਂ ਨੇ ਸਰੀਰਕ ਰੂਪ ਨਾਲ ਜ਼ਿਆਦਾ ਕਮਜ਼ੋਰ ਲੋਕਾਂ ਲਈ ਕੋਵਿਡ-19 ਵੈਕਸੀਨ ਦੀ ਚੌਥੀ ਖ਼ੁਰਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਥੋਂ ਦੇ ਨਿਵਾਸੀਆਂ ਨੂੰ ਆਗਾਮੀ ਸਰਦੀਆਂ ਦੇ ਮੌਸਮ ਤੱਕ ਉਪਲੱਬਧ ਕਰਾਈ ਜਾਵੇਗੀ। ਆਸਟ੍ਰੇਲੀਅਨ ਟੈਕਨੀਕਲ ਐਨਵਾਇਜ਼ਰੀ ਗਰੁੱਪ ਆਨ ਇਮਿਊਨਾਈਜੇਸ਼ਨ (ਏ.ਟੀ.ਏ.ਜੀ.ਆਈ) ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ 'ਤੇ 65 ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ, 50 ਤੋਂ ਜ਼ਿਆਦਾ ਉਮਰ ਦੇ ਨਾਗਰਿਕਾਂ, ਦਿਵਿਆਂਗ ਸੇਵਾਵਾਂ ਤਹਿਤ ਆਉਣ ਵਾਲੇ ਅਤੇ 16 ਸਾਲ ਤੋਂ ਜ਼ਿਆਦਾ ਉਮਰ ਦੇ ਉਨ੍ਹਾਂ ਸਾਰੇ ਲੋਕਾਂ ਲਈ ਦੂਜੀ ਬੂਸਟਰ ਖ਼ੁਰਾਕ ਦੀ ਸਿਫਾਰਸ਼ ਕੀਤੀ ਹੈ, ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਤੇ ਪਰਿਵਾਰ 'ਤੇ ਲਗਾਈਆਂ ਪਾਬੰਦੀਆਂ

ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਉਛਾਲ ਦੇਖੇ ਜਾਣ ਦੀ ਸੰਭਾਵਨਾ ਹੈ ਅਤੇ ਇਸ ਲਈ ਚੌਥੀ ਖ਼ੁਰਾਕ ਨੂੰ ਮਨਜ਼ੂਰੀ ਦੇਣਾ ਇਕ ਮਹੱਤਵਪੂਰਨ ਕਦਮ ਸੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇੱਥੇ ਦਵਾਈਆਂ ਦੀਆਂ ਦੁਕਾਨਾਂ, ਕਾਮਨਵੈਲਥ ਕਲੀਨਿਕਾਂ, ਜਨਰਲ ਹੈਲਥ ਸੈਂਟਰਾਂ ਅਤੇ ਸਵਦੇਸ਼ੀ ਮੈਡੀਕਲ ਕਲੀਨਿਕਾਂ ਵਿਚ 4 ਅਪ੍ਰੈਲ ਤੋਂ ਵੈਕਸੀਨ ਦੀ ਚੌਥੀ ਖ਼ੁਰਾਕ ਦੇਣੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਜੇਕਰ ਕਿਸੇ ਨੇ ਪਹਿਲੀ ਬੂਸਟਰ ਖ਼ੁਰਾਕ ਲੈ ਲਈ ਹੈ, ਤਾਂ ਉਸ ਨੂੰ ਦੂਜੀ ਬੂਸਟਰ ਖ਼ੁਰਾਕ ਲਈ 4 ਤੋਂ 6 ਮਹੀਨੇ ਦਾ ਅੰਤਰ ਰੱਖਣਾ ਹੋਵੇਗਾ ਅਤੇ ਵੈਕਸੀਨ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਵੀ ਲੈਣੀ ਹੋਵੇਗੀ।"

ਇਹ ਵੀ ਪੜ੍ਹੋ: ਲਾਹੌਰ ’ਚ ਚਰਚ ਦੇ ਕ੍ਰਾਸ ’ਤੇ ਚੜ੍ਹ ਕੇ ਇਸਲਾਮ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ, ਵੀਡੀਓ ਵਾਇਰਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News