ਆਸਟ੍ਰੇਲੀਆ ''ਚ ਲੱਗਭਗ 3 ਬਿਲੀਅਨ ਜਾਨਵਰ ਮਾਰੇ ਗਏ ਜਾਂ ਵਿਸਥਾਪਿਤ ਹੋਏ : WWF

Tuesday, Jul 28, 2020 - 06:22 PM (IST)

ਆਸਟ੍ਰੇਲੀਆ ''ਚ ਲੱਗਭਗ 3 ਬਿਲੀਅਨ ਜਾਨਵਰ ਮਾਰੇ ਗਏ ਜਾਂ ਵਿਸਥਾਪਿਤ ਹੋਏ : WWF

ਸਿਡਨੀ (ਭਾਸ਼ਾ): ਵਰਲਡ ਵਾਈਡ ਫੰਡ ਫੌਰ ਨੇਚਰ (WWF)ਦੇ ਇੱਕ ਨਵੇਂ ਅਧਿਐਨ ਵਿਚ ਮੰਗਲਵਾਰ ਨੂੰ ਵੱਡਾ ਖੁਲਾਸਾ ਕੀਤਾ ਗਿਆ। ਖੁਲਾਸੇ ਵਿਚ ਦੱਸਿਆ ਗਿਆ ਕਿ ਸਾਲ 2019 ਅਤੇ 2020 ਵਿਚ ਆਸਟ੍ਰੇਲੀਆ ਦੇ ਤਬਾਹੀ ਮਚਾਉਣ ਵਾਲੇ ਮੌਸਮ ਦੌਰਾਨ ਥਣਧਾਰੀ, ਰੈਪਟਿਲਸ ਅਤੇ ਪੰਛੀਆਂ ਸਮੇਤ ਲੱਗਭਗ 3 ਬਿਲੀਅਨ ਜਾਨਵਰ ਜਾਂ ਤਾਂ ਮਾਰੇ ਗਏ ਜਾਂ ਬੇਘਰ ਹੋ ਗਏ ਸਨ। ਡਬਲਯੂ.ਡਬਲਯੂ.ਐੱਫ. ਆਸਟ੍ਰੇਲੀਆ ਦੇ ਮੁਤਾਬਕ, ਨਵੇਂ ਅੰਕੜੇ ਜਨਵਰੀ ਵਿਚ ਜਾਰੀ ਹੋਏ 1.2 ਬਿਲੀਅਨ ਦੇ ਪਹਿਲੇ ਅਨੁਮਾਨ ਤੋਂ ਤਿੰਨ ਗੁਣਾ ਹਨ।ਅਨੁਮਾਨ ਮੁਤਾਬਕ 143 ਮਿਲੀਅਨ ਥਣਧਾਰੀ, 2.46 ਬਿਲੀਅਨ ਰੈਪਟਿਲਸ, 180 ਮਿਲੀਅਨ ਪੰਛੀ ਅਤੇ 51 ਮਿਲੀਅਨ ਡੱਡੂ ਝਾੜੀਆਂ ਵਿਚ ਮਾਰੇ ਗਏ ਹਨ।

PunjabKesari

ਡਬਲਯੂ.ਡਬਲਯੂ.ਐੱਫ. ਨੇ ਇਕ ਅੰਤਰਿਮ ਰਿਪੋਰਟ ਵਿਚ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਵਿਸ਼ਵ ਦੀ ਪਹਿਲੀ ਸ਼ੋਧ ਹੈ ਅਤੇ ਇਸ ਦਾ ਸਿਰਲੇਖ 'ਆਸਟ੍ਰੇਲੀਆ ਦੀ 2019-2020 ਬੁਸ਼ਫਾਇਰਜ਼: ਜੰਗਲੀ ਜੀਵ ਟੋਲ' ਹੈ।ਸਿਡਨੀ ਯੂਨੀਵਰਸਿਟੀ, ਨਿਊ ਸਾਊਥ ਵੇਲਜ਼ ਯੂਨੀਵਰਸਿਟੀ, ਨਿਊ ਕੈਸਲ ਯੂਨੀਵਰਸਿਟੀ, ਚਾਰਲਸ ਸਟਰਟ ਯੂਨੀਵਰਸਿਟੀ ਅਤੇ ਬਰਡਲਾਈਫ ਆਸਟ੍ਰੇਲੀਆ ਦੇ 10 ਵਿਗਿਆਨੀਆਂ ਨੇ ਇਸ ਕੰਮ ਵਿਚ ਯੋਗਦਾਨ ਪਾਇਆ। ਇਸ ਪ੍ਰਾਜੈਕਟ ਦੀ ਅਗਵਾਈ ਸਿਡਨੀ ਯੂਨੀਵਰਸਿਟੀ ਦੇ ਖੋਜਕਰਤਾ ਲਿੱਲੀ ਵਾਨ ਈਡੇਨ ਅਤੇ ਕ੍ਰਿਸ ਡਿਕਮੈਨ ਕਰ ਰਹੇ ਹਨ।

PunjabKesari

ਡਬਲਯੂ.ਡਬਲਯੂ.ਐੱਫ ਆਸਟ੍ਰੇਲੀਆ ਨੇ ਇਕ ਬਿਆਨ ਵਿਚ ਕਿਹਾ,''ਭਾਵੇਂਕਿ ਨਤੀਜਿਆਂ ਨੂੰ ਹਾਲੇ ਅੰਤਮ ਰੂਪ ਦਿੱਤਾ ਜਾ ਰਿਹਾ ਹੈ ਪਰ ਪ੍ਰਭਾਵਿਤ ਹੋਏ ਲਗਭਗ ਤਿੰਨ ਬਿਲੀਅਨ ਜਾਨਵਰਾਂ ਦੇ ਤਾਜ਼ਾ ਅੰਕੜੇ ਬਦਲਣ ਦੀ ਸੰਭਾਵਨਾ ਨਹੀਂ ਹੈ।''ਡਬਲਯੂ.ਡਬਲਯੂ.ਐੱਫ-ਆਸਟ੍ਰੇਲੀਆ ਦੇ ਸੀ.ਈ.ਓ. ਡਰਮੋਟ ਓ ਗੋਰਮੈਨ ਨੇ ਕਿਹਾ,''ਅੰਤਰਿਮ ਖੋਜਾਂ ਹੈਰਾਨ ਕਰਨ ਵਾਲੀਆਂ ਹਨ। ਦੁਨੀਆ ਵਿਚ ਕਿਤੇ ਵੀ ਕਿਸੇ ਹੋਰ ਘਟਨਾ ਬਾਰੇ ਸੋਚਣਾ ਮੁਸ਼ਕਲ ਹੈ ਜਿਸ ਵਿਚ ਬਹੁਤ ਸਾਰੇ ਜਾਨਵਰਾਂ ਦੀ ਜਾਨ ਚਲੀ ਗਈ ਜਾਂ ਉਹ ਵਿਸਥਾਪਿਤ ਹੋ ਗਏ। ਇਹ ਆਧੁਨਿਕ ਇਤਿਹਾਸ ਦੀ ਸਭ ਤੋਂ ਭਿਆਨਕ ਜੰਗਲੀ-ਜੀਵਨ ਤਬਾਹੀਆਂ ਵਿਚੋਂ ਇਕ ਹੈ। " 

ਪੜ੍ਹੋ ਇਹ ਅਹਿਮ ਖਬਰ- PHE ਦੀ ਚੇਤਾਵਨੀ, 3 ਸਾਲ ਤੋਂ ਛੋਟੇ ਬੱਚੇ ਨੂੰ ਮਾਸਕ ਪਾਉਣਾ ਹੋ ਸਕਦਾ ਹੈ ਖਤਰਨਾਕ

ਜਨਵਰੀ ਵਿਚ ਡਬਲਯੂ.ਡਬਲਯੂ.ਐੱਫ. ਵਿਗਿਆਨੀਆਂ ਨਾਲ ਕੰਮ ਕਰ ਰਹੇ ਡਿਕਮੈਨ ਨੇ ਇੱਕ ਸ਼ੁਰੂਆਤੀ ਅਨੁਮਾਨ ਪੇਸ਼ ਕੀਤਾ ਕਿ 1.25 ਬਿਲੀਅਨ ਜਾਨਵਰ ਪ੍ਰਭਾਵਿਤ ਹੋਏ ਸਨ। ਭਾਵੇਂਕਿ, ਇਹ ਗਣਨਾ ਸਿਰਫ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਰਾਜਾਂ 'ਤੇ ਕੇਂਦ੍ਰਿਤ ਹੈ। ਉਸਨੇ ਕਿਹਾ ਕਿ ਖੋਜ ਲੋਕਾਂ ਨੂੰ ਦਰਸਾਉਂਦੀ ਹੈ ਕਿ ਮੈਗਾ ਫਾਇਰ ਵਾਤਾਵਰਣ ਨੂੰ ਬਦਲ ਰਹੀ ਹੈ ਅਤੇ ਮੂਲ ਜੀਵ ਵਿਭਿੰਨਤਾ ਨੂੰ ਨਸ਼ਟ ਕਰ ਰਹੀ ਹੈ ਅਤੇ ਤਬਦੀਲੀ ਜ਼ਰੂਰੀ ਹੈ। ਵੈਨ ਈਡੇਨ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਟੀਮ ਨੇ 11.46 ਮਿਲੀਅਨ ਹੈਕਟੇਅਰ ਦੇ ਅੱਗ ਪ੍ਰਭਾਵ ਵਾਲੇ ਖੇਤਰ ਦੀ ਜਾਂਚ ਕੀਤੀ।ਉਹਨਾਂ ਮੁਤਾਬਕ,"ਸਾਡਾ ਮੰਨਣਾ ਹੈ ਕਿ ਜਾਨਵਰਾਂ ਦੀ ਸੰਖਿਆ ਦਾ ਇੱਕ ਵਿਸ਼ਾਲ ਮੁਲਾਂਕਣ ਆਸਟ੍ਰੇਲੀਆ ਵਿਚ ਇਸ ਤੋਂ ਪਹਿਲਾਂ ਜਾਂ ਦੁਨੀਆ ਵਿਚ ਕਿਤੇ ਵੀ ਨਹੀਂ ਕੀਤਾ ਗਿਆ ਸੀ। ਦੂਜੇ ਰਾਸ਼ਟਰ ਵੀ ਅਜਿਹਾ ਕਰ ਸਕਦੇ ਹਨ।


author

Vandana

Content Editor

Related News