ਸਿਡਨੀ 'ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ, ਤਸਵੀਰਾਂ

11/10/2019 5:28:36 PM

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਸਿੱਖ ਧਰਮ ਦੇ ਬਾਨੀ ਪ੍ਰਥਮ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੂਰੇ ਜਾਹੋ ਜਲਾਲ ਨਾਲ ਕੱਢਿਆ ਗਿਆ। ਨਗਰ ਕੀਰਤਨ ਦੇ ਪ੍ਰਬੰਧ ਟਰਬਨ ਫਾਰ ਆਸਟ੍ਰੇਲੀਆ ਹਰਮਨ ਫਾਊਂਡੇਸ਼ਨ ਅਤੇ ਕੌਂਸਲ ਆਫ ਆਸਟ੍ਰੇਲੀਆ ਸਿੱਖ ਅਫੇਅਰਸ ਵੱਲੋਂ ਕਰਵਾਏ ਗਏ ਸਨ। ਪ੍ਰਥਮਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਸਿਡਨੀ ਦੇ ਲਿਵਰਪੂਲ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਦੀ ਮੌਜੂਦਗੀ ਵਿੱਚ ਕੱਢਿਆ ਗਿਆ ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਹੋਣ ਉਪਰੰਤ ਨਗਰ ਕੀਰਤਨ ਬਿਗੀ ਪਾਰਕ ਲਿਵਰਪੂਲ ਤੋਂ ਤਕਰੀਬਨ 11:00 ਕੁ ਵਜੇ ਸ਼ੁਰੂ ਹੋਇਆ ਅਤੇ ਸੰਗਤਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ। 

ਸੰਗਤਾਂ ਦੇ ਮੂੰਹੋਂ ਆਪ ਮੁਹਾਰੇ ਹੀ 'ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ'”ਦਾ ਸ਼ਬਦ ਆ ਰਿਹਾ ਸੀ, ਜਿਸ ਨੂੰ ਦੇਖਦੇ ਹੀ ਦੇਖਦੇ ਇਉਂ ਲੱਗਣ ਲੱਗਾ ਜਿਵੇਂ ਲਿਵਰਪੂਲ ਸਿਡਨੀ ਦਾ ਇੱਕ ਟਾਊਨ ਨਾ ਹੋ ਕਿ ਪੰਜਾਬ ਦਾ ਇੱਕ ਹਿੱਸਾ ਹੋ ਗਿਆ ਹੋਵੇ । ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇਸ ਨਗਰ-ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੀ ਸਮਾਪਤੀ ਲੱਗਭਗ 2:00 ਵਜੇ ਅਰਦਾਸ ਉਪਰੰਤ ਬਿਗੀ ਪਾਰਕ ਲਿਵਰਪੂਲ ਵਿੱਚ ਹੀ ਹੋਈ । 

PunjabKesari

ਦੇਖਣਯੋਗ ਸੀ ਕਿਤਾਬਾਂ ਦੀ ਪ੍ਰਦਰਸ਼ਨੀ :-
ਇਸ ਨਗਰ ਕੀਰਤਨ ਦੌਰਾਨ ਯੁਨਾਈਟਿਡ ਸਿਖਸ ਮੈਲਬੌਰਨ ਵੱਲੋ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਸਿੱਖ ਧਰਮ ਅਤੇ ਪੰਜਾਬੀ ਸਾਹਿਤ ਨਾਲ ਸੰਬੰਧਤ ਕਿਤਾਬਾਂ ਪ੍ਰਦਰਸ਼ਨ ਵਿੱਚ ਲਾਈਆਂ ਗਈਆਂ। ਇਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ।

PunjabKesari

ਸ਼ਹੀਦੀ ਫੌਜਾਂ ਗੱਤਕਾ ਗਰੁੱਪ ਨੇ ਦਿਖਾਏ ਆਪਣੇ ਜੌਹਰ:-
ਨਗਰ ਕੀਰਤਨ ਦੌਰਾਨ ਸ਼ਹੀਦੀ ਫੌਜਾਂ ਗਰੁੱਪ ਵੱਲੋਂ ਗੱਤਕਾ ਖੇਡਿਆ ਗਿਆ। ਇਸ ਗਰੁੱਪ ਦੀ ਖ਼ਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਇਸ ਵਿੱਚ ਕੁਝ ਗਤਕਈ ਬੱਚੇ ਆਸਟ੍ਰੇਲੀਆ ਦੇ ਜੰਮਪਲ ਵੀ ਸਨ । 
PunjabKesari

ਲੰਗਰ ਦੇ ਉਚੇਚੇ ਪ੍ਰਬੰਧ :-
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਗਈ ਲੰਗਰ ਪ੍ਰਥਾ ਸਿੱਖ ਧਰਮ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਪ੍ਰਰਪੰਰਾ ਨੂੰ ਜਾਰੀ ਰੱਖਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਬਿਗੀ ਪਾਰਕ ਵਿੱਚ ਛਬੀਲ, ਚਾਅ ਪਕੌੜੇ ਅਤੇ ਖਾਣ ਪੀਣ ਦੇ ਵੱਖ-ਵੱਖ ਲੰਗਰਾਂ ਦਾ ਪ੍ਰਬੰਧ ਸੰਗਤਾਂ ਲਈ ਕੀਤਾ ਗਿਆ ਸੀ ।

PunjabKesari

ਇਸ ਮੌਕੇ ਨਗਰ ਕੀਰਤਨ ਵਿਚ ਆਏ ਆਸਟ੍ਰੇਲੀਅਨ ਕੌਂਸਲਰ, ਐਮ ਪੀ ਅਤੇ ਐਮ ਐਲਾਨ ਏ ਦਾ ਵਿਸ਼ੇਸ਼ ਤੌਰ 'ਤੇ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦਾ ਧੰਨਵਾਦ ਕੀਤਾ ਗਿਆ, ਜਿਹਨਾਂ ਨੇ ਇਸ ਨਗਰ ਕੀਰਤਨ ਵਿੱਚ ਆਪਣਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ । ਇਸ ਮੌਕੇ ਪਹਿਲੇ ਪੰਜਾਬੀ ਐਮ ਐਲ ਏ ਗੁਰਮੇਸ਼ ਸਿੰਘ ਨੇ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ । ਜੌਰਡੀ ਮਿਕੇਹ ਮਲਟੀ ਕਲਚਰ ਮਨਿਸਟਰ ਆਸਟ੍ਰੇਲੀਆ ਨੇ ਸਿੱਖ ਸੰਗਤ ਨੂੰ ਵਧਾਈ ਦਿੰਦਿਆ ਕਿਹਾ ਕਿ ਆਸਟ੍ਰੇਲੀਆ ਮਲਟੀ ਕਲਚਰ ਦੇਸ਼ ਲਈ ਜਾਣਿਆ ਜਾਂਦਾ ਹੈ ਜਿਸ ਕਰਕੇ ਹਰ ਇੱਕ ਧਰਮ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨ ਦਾ ਹੱਕ ਹੈ । ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰਮੇਸ਼ ਸਿੰਘ ਐਮ ਐਲ ਏ, ਜੌਰਡੀ ਮਿਕੇਹ ਮਲਟੀ ਕਲਚਰ ਮਨਿਸਟਰ, ਅੇਨਸ ਸਟੈਨਲੀ ਐਮ ਪੀ, ਟੋਨੀ ਕੌਂਸਲਰ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ।


Vandana

Content Editor

Related News