ਕੋਰੋਨਾ ਆਫ਼ਤ : ਆਸਟ੍ਰੇਲੀਆਈ ਸਰਕਾਰ ਵਿਕਟੋਰੀਆ 'ਚ ਵਾਧੂ 1000 ਫ਼ੌਜੀ ਕਰੇਗੀ ਤਾਇਨਾਤ

07/13/2020 2:46:13 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਕੋਰੋਨਾਵਾਇਰਸ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਦੌਰਾਨ ਰੱਖਿਆ ਮੰਤਰੀ ਗਰੇਗ ਹੰਟ ਨੇ ਸੋਮਵਾਰ ਨੂੰ ਕਿਹਾ ਕਿ ਖੇਤਰ ਵਿਚ ਨਵੇਂ ਕੋਵਿਡ-19 ਮਾਮਵੇ ਫੈਲਣ ਵਿਰੁੱਧ ਲੜਨ ਲਈ ਆਸਟ੍ਰੇਲੀਆ ਦੀ ਰੱਖਿਆ ਫੋਰਸ ਦੇ ਕੁੱਲ 1000 ਕਰਮਚਾਰੀ ਦੇਸ਼ ਦੇ ਦੱਖਣੀ-ਪੂਰਬੀ ਵਿਕਟੋਰੀਆ ਸੂਬੇ ਵਿਚ ਤਾਇਨਾਤ ਕੀਤੇ ਜਾਣਗੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਸਿੱਖ ਭਾਈਚਾਰੇ ਨੇ ਪੰਜਾਬ ਦੇ ਵਾਤਾਵਰਣ ਅਤੇ ਸਿੱਖਿਆ ਦੇ ਵਿਕਾਸ ਲਈ ਲਿਆ ਅਹਿਦ

ਵਿਕਟੋਰੀਆ ਰਾਜ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਕਿਉਂਕਿ ਇਹ ਕੋਵਿਡ-19 ਮਾਮਲਿਆਂ ਵਿਚ ਵਾਧੇ ਦਾ ਅਨੁਭਵ ਕਰ ਰਿਹਾ ਹੈ, ਜੋ ਕਿ ਮੈਲਬੌਰਨ ਦੇ ਹੋਟਲਾਂ ਵਿਚ ਅੰਤਰਰਾਸ਼ਟਰੀ ਤੌਰ 'ਤੇ ਪਹੁੰਚਣ ਵਾਲਿਆਂ ਨਾਲ ਜੁੜੇ ਹੋਏ ਹਨ। ਪਿਛਲੇ ਹਫਤੇ, ਸੂਬੇ ਦੇ ਅਧਿਕਾਰੀਆਂ ਨੇ ਛੇ ਹਫ਼ਤਿਆਂ ਲਈ ਤਾਲਾਬੰਦੀ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕੀਤਾ ਸੀ। ਖਾਸ ਤੌਰ 'ਤੇ, ਮੈਲਬੌਰਨ ਨਿਵਾਸੀ ਸਿਰਫ ਖਾਣਾ ਅਤੇ ਚੀਜ਼ਾਂ ਖਰੀਦਣ, ਸਹਾਇਤਾ ਲੈਣ ਜਾਂ ਦੂਜਿਆਂ ਦੀ ਦੇਖਭਾਲ ਕਰਨ ਲਈ ਆਪਣੇ ਘਰ ਛੱਡ ਸਕਣਗੇ। ਲੋਕਾਂ ਨੂੰ ਖੇਡ ਗਤੀਵਿਧੀਆਂ, ਅਧਿਐਨ ਕਰਨ ਜਾਂ ਕੰਮ ਕਰਨ ਲਈ ਬਾਹਰ ਜਾਣ ਦੀ ਇਜਾਜ਼ਤ ਵੀ ਹੋਵੇਗੀ ਜੇਕਰ ਇਹ ਰਿਮੋਟ ਜ਼ਰੀਏ ਕਰਨੇ ਸੰਭਵ ਨਹੀਂ ਹਨ।


Vandana

Content Editor

Related News