ਆਸਟ੍ਰੇਲੀਆ ''ਚ ਜੰਗਲੀ ਅੱਗ ਨਾਲ ਵੱਡੇ ਪੱਧਰ ''ਤੇ ਜਨ ਜੀਵਨ ਪ੍ਰਭਾਵਿਤ, ਤਸਵੀਰਾਂ

01/06/2020 5:26:37 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਭਾਵੇਂ ਕਿ ਕੱਲ ਵਿਕਟੋਰੀਆ ਸੂਬੇ ਦੇ ਕਈ ਖੇਤਰਾਂ ਵਿੱਚ ਹਲਕੀ ਵਰਖਾ ਹੋਣ ਕਰਕੇ ਤਾਪਮਾਨ ਵਿੱਚ ਗਿਰਾਵਟ ਆਈ ਪਰ ਪ੍ਰਭਾਵਿਤ ਇਲਾਕਿਆਂ ਵਿੱਚ ਹਾਲਾਤ ਨਾਜ਼ੁਕ ਬਣੇ ਹੋਏ ਹਨ।ਇਸ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਤਾਪਮਾਨ ਵਿੱਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਜਿਸ ਕਰਕੇ ਅੱਗ ਬੁਝਾਊ ਮਹਿਕਮੇ ਅਤੇ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PunjabKesari

ਉੱਤਰ ਪੂਰਬੀ ਖੇਤਰਾਂ ਅਤੇ ਗਿਪਸਲੈਂਡ ਵਿੱਚ ਅੱਗ ਲੱਗਣ ਕਾਰਨ ਪੈਦਾ ਹੋਏ ਗਹਿਰੇ ਧੂੰਏ ਨੇ ਮੈਲਬੌਰਨ ਸ਼ਹਿਰ ਨੂੰ ਢੱਕ ਲਿਆ, ਜਿਸ ਕਾਰਨ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਦਰਜ ਕੀਤੀ ਗਈ।

PunjabKesari

ਪ੍ਰਸ਼ਾਸਨ ਨੇ ਸ਼ਹਿਰ ਵਿੱਚ ਫੈਲੀ ਪ੍ਰਦੂਸ਼ਿਤ ਹਵਾ ਕਾਰਨ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਮਾਸਕ ਪਹਿਨ ਕੇ ਬਾਹਰ ਨਿਕਲਣ ਦੀ ਹਦਾਇਤ ਜਾਰੀ ਕੀਤੀ ਹੈ।

PunjabKesari

ਬੀਤੇ ਦਿਨੀਂ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਕਿਹਾ ਹੈ ਕਿ ਸੂਬੇ ਵਿੱਚ 200 ਤੋਂ ਵੱਧ ਘਰ ਸੜ ਚੁੱਕੇ ਹਨ। ਇਹ ਗਿਣਤੀ 300 ਤੋਂ ਟੱਪਣ ਦੇ ਆਸਾਰ ਹਨ।ਉਹਨਾਂ ਕਿਹਾ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਇਸ ਕੁਦਰਤੀ ਆਫਤ ਲਈ ਨਾਲ ਨਜਿੱਠਣ ਲਈ ਇੱਕਜੁੱਟਤਾ ਨਾਲ ਕੰਮ ਕਰ ਰਹੀ ਹੈ।

PunjabKesari

ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਸ ਤਬਾਹੀ ਨੂੰ ਭਿਆਨਕ ਕਰਾਰ ਦਿੰਦਿਆਂ ਪ੍ਰਭਾਵਿਤ ਇਲਾਕਿਆਂ ਵਿੱਚ ਮੁੜ ਵਸੇਬੇ ਅਤੇ ਰਾਹਤ ਕਾਰਜ਼ਾਂ ਲਈ ਵਾਧੂ 2 ਬਿਲੀਅਨ ਡਾਲਰ ਦੀ ਸਰਕਾਰੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

PunjabKesari

ਉਹਨਾਂ ਕਿਹਾ ਕਿ ਅੱਗ ਪ੍ਰਭਾਵਿਤ ਖੇਤਰਾਂ ਵਿੱਚ ਆਸਟ੍ਰੇਲੀਆਈ ਫੌਜ ਦੇ 3000 ਜਵਾਨ ਅਤੇ ਸਮੁੰਦਰੀ ਜ਼ਹਾਜ਼ ਖੇਤਰਾਂ ਵਿੱਚ ਲੋਕਾਂ ਦੀ ਮੱਦਦ ਲਈ ਤੈਨਾਤ ਕੀਤੇ ਗਏ ਹਨ।

PunjabKesari

ਹੁਣ ਤੱਕ ਦੀ ਸਭ ਤੋਂ ਭਿਆਨਕ ਐਲਾਨੀ ਗਈ ਇਸ ਜੰਗਲੀ ਅੱਗ ਨਾਲ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।ਹੁਣ ਤੱਕ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੀ ਇਸ ਭਿਆਨਕ ਅੱਗ ਨਾਲ 22 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । 1700 ਤੋਂ ਵੱਧ ਘਰਾਂ ਨੂੰ ਨੁਕਸਾਨ ਪੁੱਜ ਚੁੱਕਾ ਹੈ ਅਤੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਜੀਵ ਜੰਤੂ ਮ੍ਰਿਤਕ ਪਾਏ ਗਏ ਹਨ।


Vandana

Content Editor

Related News