ਆਸਟ੍ਰੇਲੀਆ ਵੱਲੋਂ ਅਫਗਾਨ ''ਚ ਆਪਣੇ ਜਵਾਨਾਂ ਦੇ ਯੁੱਧ ਅਪਰਾਧ ਦੀ ਜਾਂਚ
Wednesday, Feb 26, 2020 - 11:23 AM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਵਿਸ਼ੇਸ ਬਲ ਅਫਗਾਨਿਸਤਾਨ ਵਿਚ ਤਾਇਨਾਤੀ ਦੇ ਦੌਰਾਨ ਆਪਣੇ ਜਵਾਨਾ ਵੱਲੋਂ ਕੀਤੇ ਗਏ 50 ਤੋਂ ਵੱਧ ਯੁੱਧ ਅਪਰਾਧਾਂ ਦੀ ਜਾਂਚ ਕਰ ਰਹੇ ਹਨ। ਜਿਹੜੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਵਿਚ ਨਾਗਰਿਕਾਂ ਅਤੇ ਕੈਦੀਆਂ ਦੀ ਹੱਤਿਆ ਵੀ ਸ਼ਾਮਲ ਹੈ। ਰੱਖਿਆ ਮੰਤਰੀ ਲਿੰਡਾ ਰੇਨਾਲਡਜ਼ ਨੇ ਆਸ ਜ਼ਾਹਰ ਕੀਤੀ ਕਿ ਕੁਝ ਮਹੀਨਿਆਂ ਦੇ ਅੰਦਰ ਦੇਸ਼ ਦੇ ਰੱਖਿਆ ਪ੍ਰਮੁੱਖ ਨੂੰ ਜਾਂਚ ਸੰਬੰਧੀ ਰਿਪੋਰਟ ਸੌਂਪ ਦਿੱਤੀ ਜਾਵੇਗੀ। ਫਿਲਹਾਲ ਆਸਟ੍ਰੇਲੀਆ ਦੇ ਵਿਸ਼ੇਸ਼ ਬਲਾਂ ਵੱਲੋਂ ਅਫਗਾਨਿਸਤਾਨ ਵਿਚ ਕਥਿਤ ਦੁਰਵਿਵਹਾਰ ਦੀਆਂ ਚਾਰ ਜਾਂਚਾਂ ਚੱਲ ਰਹੀਆਂ ਹਨ।
ਆਸਟ੍ਰੇਲੀਆਈ ਸੁਰੱਖਿਆ ਬਲਾਂ ਦੇ ਇੰਸਪੈਕਟਰ ਜਨਰਲ ਦੀ ਇਕ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ 55 ਵੱਖ-ਵੱਖ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਵਿਚ ਬੇਕਸੂਰਾਂ ਵੀ ਹੱਤਿਆ ਵੀ ਸ਼ਾਮਲ ਹੈ। ਭਾਵੇਂਕਿ ਜਾਂਚ ਦੇ ਦਾਇਰੇ ਵਿਚ ਯੁੱਧ ਦੇ ਸਮੇਂ ਲਏ ਗਏ ਫੈਸਲਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇੱਥੇ ਦੱਸ ਦਈਏ ਕਿ ਯੁੱਧ ਅਪਰਾਧ ਦਾ ਦੋਸ਼ ਲੱਗਣ ਦੇ ਬਾਅਦ 2016 ਵਿਚ ਇਸ ਸੰਬੰਧ ਵਿਚ ਜਾਂਚ ਸ਼ੁਰੂ ਕੀਤੀ ਗਈ ਸੀ। ਜੱਜ ਪਾਲ ਬ੍ਰੇਰੇਟਨ ਦੀ ਅਗਵਾਈ ਵਿਚ ਚੱਲ ਰਹੀ ਜਾਂਚ ਦੇ ਤਹਿਤ 338 ਗਵਾਹਾਂ ਨੂੰ ਬੁਲਾਇਆ ਗਿਆ ਹੈ। 11 ਸਤੰਬਰ, 2001 ਦੇ ਹਮਲੇ ਦੇ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਅਫਗਾਨਿਸਤਾਨ ਵਿਚ ਆਪਣੇ-ਆਪਣੇ ਜਵਾਨਾਂ ਨੂੰ ਤਾਇਨਾਤ ਕੀਤਾ ਸੀ।