ਆਸਟ੍ਰੇਲੀਆ ''ਚ ਵਾਪਰੇ ਸੜਕ ਹਾਦਸੇ, 1 ਦੀ ਮੌਤ ਤੇ 1 ਗੰਭੀਰ ਜ਼ਖਮੀ

10/14/2018 10:49:51 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਐਤਵਾਰ ਸਵੇਰੇ ਦੋ ਵੱਖ-ਵੱਖ ਥਾਵਾਂ 'ਤੇ ਸੜਕ ਹਾਦਸਾ ਵਾਪਰਿਆ। ਸਿਡਨੀ ਦੇ ਪੱਛਮ ਵਿਚ ਐਤਵਾਰ ਸਵੇਰੇ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਇਕ ਯਾਤਰੀ ਦੀ ਮੌਤ ਹੋ ਗਈ। ਕਾਰ ਦੇ ਖੰਭੇ ਨਾਲ ਟਕਰਾਉਣ ਮਗਰੋਂ ਐਮਰਜੈਂਸੀ ਸੇਵਾਵਾਂ ਨੁੰ ਤੁਰੰਤ ਐਗਿਲਟੋਨ ਅਤੇ ਗਾਰਡਨ ਸਟ੍ਰੀਟਸ, ਬਲੈਕਟਾਉਨ ਵਿਖੇ ਬੁਲਾਇਆ ਗਿਆ।

PunjabKesari

ਡਰਾਈਵਰ, ਇਕ 18 ਸਾਲਾ ਵਿਅਕਤੀ ਤੇ ਦੋ ਮਹਿਲਾ ਯਾਤਰੀਆਂ ਨੂੰ ਸੱਟਾਂ ਲੱਗਣ ਕਾਰਨ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਮੁਤਾਬਕ ਕਾਰ ਵਿਚ ਸਵਾਰ ਦੂਜੀ ਮਹਿਲਾ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਉਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜਾਂਚ ਅੱਗੇ ਵਧਾਉਣ ਲਈ ਡਰਾਈਵਰ ਦੇ ਜ਼ਰੂਰੀ ਟੈਸਟ ਕੀਤੇ ਜਾਣਗੇ। ਅਧਿਕਾਰੀ ਹਾਦਸਾ ਹੋਣ ਦੇ ਕਾਰਨਾਂ ਦੀ ਜਾਂਚ ਵਿਚ ਜੁੱਟ ਗਏ ਹਨ। 

PunjabKesari

ਐਤਵਾਰ ਨੂੰ ਵਾਪਰੇ ਇਕ ਹੋਰ ਹਾਦਸੇ ਵਿਚ ਸਿਡਨੀ ਦੇ ਉੱਤਰ ਵਿਚ ਐੱਮ1 ਮੋਟਰਵੇਅ 'ਤੇ ਇਕ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਡਰਾਈਵਰ ਨੂੰ ਰੋਇਲ ਨੌਰਥ ਸ਼ੌਰ ਹਸਪਤਾਲ ਲਿਜਾਇਆ ਗਿਆ। ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਵਿੰਡੀ ਬੈਂਕ ਇੰਟਰਚੇਂਜ, ਬੇਰੋਵਰਾ ਵਿਖੇ ਬੁਲਾਇਆ ਗਿਆ। ਟੱਕਰ ਮਗਰੋਂ ਕਾਰ ਦਾ ਡਰਾਈਵਰ ਤੇ ਇਕ 50 ਸਾਲਾ ਵਿਅਕਤੀ ਥੋੜ੍ਹੇ ਸਮੇਂ ਲਈ ਫਸ ਗਏ ਸਨ। ਹਾਦਸੇ ਕਾਰਨ ਉੱਥੇ ਆਵਾਜਾਈ ਥੋੜ੍ਹੇ ਸਮੇਂ ਲਈ ਠੱਪ ਰਹੀ ਪਰ ਕੁਝ ਘੰਟੇ ਬਾਅਦ ਹੀ ਮੁੜ ਬਹਾਲ ਹੋ ਗਈ।


Related News