ਐਡੀਲੇਡ ''ਚ ''ਜ਼ਿੰਦਗੀ ਅਜੇ ਬਾਕੀ ਹੈ'' ਪੁਸਤਕ ਦਾ ਲੋਕ ਅਰਪਣ
Monday, Nov 04, 2019 - 02:13 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): 'ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ' ਵੱਲੋਂ ਐਡੀਲੇਡ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਡਿਪ੍ਰੈਸ਼ਨ ਥਰੈਪੀ ਦੇ ਮਾਹਿਰ ਰਿਸ਼ੀ ਗੁਲਾਟੀ ਦੀ ਪੁਸਤਕ 'ਜ਼ਿੰਦਗੀ ਅਜੇ ਬਾਕੀ ਹੈ' ਦਾ ਲੋਕ ਅਰਪਣ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਸਾਹਿਤ ਸੁਮੇਲ ਦੀ ਪ੍ਰਧਾਨ ਸੁਰਿੰਦਰ ਸਿਦਕ ਵੱਲੋਂ ਲੇਖਕ ਰਿਸ਼ੀ ਗੁਲਾਟੀ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਫੁੱਲਾਂ ਦੇ ਗੁਲਦਸਤੇ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਲੇਖਕ ਰਿਸ਼ੀ ਗੁਲਾਟੀ ਨੇ ਆਪਣੀ ਇਸ ਪੁਸਤਕ ਵਿਚ ਬਹੁਤ ਹੀ ਨਿਵੇਕਲੇ ਵਿਸ਼ਿਆਂ ਨੂੰ ਛੋਹਿਆ ਹੈ। ਜਿਸ ਵਿਚ ਘਰੇਲੂ ਹਿੰਸਾ ਦੇ ਕਾਰਣ, ਲੱਛਣ, ਬਚਾਅ, ਬੱਚਿਆਂ 'ਤੇ ਘਰੇਲੂ ਹਿੰਸਾ ਦੇ ਪ੍ਰਭਾਵ ਆਤਮਘਾਤ ਦੇ ਕਾਰਨ ਆਦਿ ਦਰਸਾਏ ਗਏ ਹਨ।
ਇਸ ਪੁਸਤਕ ਦੇ ਲੋਕ ਅਰਪਣ ਸਮੇਂ ਰਿਸ਼ੀ ਗੁਲਾਟੀ ਵੱਲੋਂ ਬਹੁਤ ਹੀ ਸੰਖੇਪ ਤੇ ਸਰਲ ਵਿਚਾਰਾਂ ਰਾਹੀਂ ਆਪਣੀ ਪੁਸਤਕ ਜ਼ਿੰਦਗੀ ਅਜੇ ਬਾਕੀ ਹੈ ਅਤੇ ਦੁਨੀਆ ਦੀ ਪਹਿਲੀ ਪੰਜਾਬੀ ਤੇ ਹਿੰਦੀ ਹਿਪਨੋਸਿਸ ਸਕ੍ਰਿਪਟ ਦੀ ਮੋਬਾਈਲ ਐਪ 'ਰਿਲੈਕਸੋ ਹਿਪਨੋਸਿਸ' ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਡੀਲੇਡ ਸ਼ਹਿਰ ਵਿਚ ਵੱਸਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਇਸ ਮੌਕੇ ਡਾ. ਸਵਰਨਜੀਤ ਕੌਰ ਗਰੇਵਾਲ ਵੱਲੋਂ ਪੇਪਰ ਪੜ੍ਹਿਆ ਗਿਆ। ਜਿਸ ਵਿਚ ਉਨ੍ਹਾਂ ਨੇ ਜ਼ਿੰਦਗੀ ਅਜੇ ਬਾਕੀ ਹੈ ਦੀਆਂ ਪਰਤਾਂ ਨੂੰ ਫਰੋਲਿਆ। ਇਸ ਮੌਕੇ ਡਾ ਅਫ਼ਜ਼ਲ, ਬਹਾਲ ਸਿੰਘ, ਬਲਵਿੰਦਰ ਸਿੰਘ ਝਾਂਡੀ, ਸਤੀਸ਼ ਗੁਪਤਾ, ਪ੍ਰੋਮਿਲਾ ਗੁਪਤਾ, ਤੇਜਸਦੀਪ ਅਜਨੌਦਾ, ਬੋਬੀ ਸੈਂਭੀ, ਗੁਰਚਰਨ ਰੁਪਾਣਾ, ਆਂਚਲ, ਸ਼ੰਮੀ ਜਲੰਧਰੀ, ਰੌਬੀ ਬੈਨੀਪਾਲ, ਗੁਰਮੀਤ ਸਿੰਘ ਵਾਲੀਆ, ਗੁਰਪ੍ਰੀਤ ਕੌਰ ਭੰਗੂ, ਨਵਨੀਤ ਕੌਰ, ਦਲਜੀਤ ਬਖਸ਼ੀ, ਗਗਨਦੀਪ ਸਿੰਘ, ਹਰਗੁਣ, ਵਿਜੇ ਬਹਾਦਰ, ਸੰਜੇ ਕਪੂਰ, ਨਿਸ਼ਾਂਤ ਤਿਵਾੜੀ, ਬਲਜੀਤ ਕੌਰ, ਹਰਵਿੰਦਰ ਕੌਰ ਮੌਜੂਦ ਸਨ। ਰਿਸ਼ੀ ਗੁਲਾਟੀ ਦੀ ਧਰਮ ਪਤਨੀ ਪੂਜਾ ਗੁਲਾਟੀ ਵੱਲੋਂ ਸਾਹਿਤ ਸੁਮੇਲ ਸੰਸਥਾ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਾਹਿਤ ਸੁਮੇਲ ਦੇ ਜਨਰਲ ਸਕੱਤਰ ਡਾ਼ਮਨਦੀਪ ਕੌਰ ਨੇ ਕਿਹਾ ਕਿ ਉਹ ਇਸ ਮੰਚ ਤੋਂ ਇਹ ਪੁਸਤਕ ਲੋਕ ਅਰਪਣ ਕਰਕੇ ਅਥਾਹ ਖੁਸ਼ੀ ਮਹਿਸੂਸ ਕਰ ਰਹੇ ਹਨ। ਅੰਤ ਵਿਚ ਸਾਹਿਤ ਸੁਮੇਲ ਵੱਲੋਂ੍ਆਮਿਲਾ ਗੁਪਤਾ ਜੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਹਿੰਗਾ ਸਿੰਘ ਸੰਗਰ ਨੇ ਬਾਖੂਬੀ ਨਿਭਾਈ।