ਕੋਰੋਨਾ ਆਫ਼ਤ  : ਕੰਤਾਸ ਨੇ 2500 ਤੋਂ ਵਧੇਰੇ ਲੋਕਾਂ ਦੀ ਛਾਂਟੀ ਦਾ ਕੀਤਾ ਐਲਾਨ

08/25/2020 6:33:27 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆਈ ਕੈਰੀਅਰ ਕੰਤਾਸ ਨੇ ਸਟਾਫ ਦੀ ਛਾਂਟੀ ਕਰਨ ਦਾ ਫੈਸਲਾ ਲਿਆ ਹੈ। ਇਸ ਕ੍ਰਮ ਵਿਚ ਉਹ 2500 ਤੋਂ ਵਧੇਰੇ ਨੌਕਰੀਆਂ ਦੀ ਕਟੌਤੀ ਕਰੇਗਾ। ਇਸ ਤੋਂ ਇਕ ਦਿਨ ਪਹਿਲਾਂ ਕੰਤਾਸ ਨੇ ਕੋਰੋਨਾਵਾਇਰਸ ਦੇ ਕਾਰਨ ਹੋਏ ਭਾਰੀ ਨੁਕਸਾਨ ਦੇ ਬਾਰੇ ਜਾਣਕਾਰੀ ਦਿੱਤੀ ਸੀ।ਏਅਰਲਾਈਨ ਦੀ ਸਿਡਨੀ ਹਵਾਈ ਅੱਡੇ ਦੇ ਆਲੇ-ਦੁਆਲੇ ਕਰਮਚਾਰੀਆਂ ਅਤੇ ਗਾਹਕਾਂ ਦੇ ਲਈ ਬੱਸ ਸੇਵਾ, ਹਵਾਈ ਅੱਡੇ 'ਤੇ ਸਾਮਾਨ ਦੀ ਦੇਖਭਾਲ ਸਮੇਤ ਹੋਰ ਕੰਮਾਂ ਨੂੰ ਆਊਟਸੋਰਸ ਕਰਨ ਦੀ ਯੋਜਨਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੁਈਨਜ਼ਲੈਂਡ 'ਚ ਰਵਾਇਤੀ ਮਾਲਕਾਂ ਨੇ ਅਡਾਨੀ ਕੋਲ ਮਾਈਨ ਦਾ ਰੋਕਿਆ ਰਸਤਾ

ਕੰਤਾਸ ਘਰੇਲੂ ਆਪਰੇਸ਼ਨ ਦੇ ਪ੍ਰਮੁੱਖ ਐਂਡਰਿਊ ਡੇਵਿਡ ਨੇ ਕਿਹਾ ਕਿ ਮਹਾਮਾਰੀ ਐਵੀਏਸ਼ਨ ਇੰਡਸਟਰੀ ਦੇ ਲਈ ਚੁਣੌਤੀ ਬਣ ਕੇ ਆਈ ਹੈ। ਉਹਨਾਂ ਨੇ ਦੱਸਿਆ,''ਆਊਟਸੋਰਸਿੰਗ ਦਾ ਤਰੀਕਾ ਅਪਨਾਉਣ ਨਾਲ ਹਰੇਕ ਸਾਲ 100 ਡਾਲਰ ਮਿਲੀਅਨ ਦੀ ਬਚਤ ਹੋਵੇਗੀ। ਕਾਰਜਕਾਰੀ ਨੇ ਉਹਨਾਂ ਫਰਮਾਂ ਦਾ ਨਾਮ ਨਹੀਂ ਦੱਸਿਆ ਜਿਹਨਾਂ ਤੋਂ ਆਊਟਸੋਰਸਿੰਗ ਵਿਚ ਮਦਦ ਲਈ ਜਾਵੇਗੀ। ਪਰ ਆਸਟ੍ਰੇਲੀਆ ਵਿਚ ਵੱਡੀਆਂ  ਆਊਟਸੋਰਸਿੰਗ ਵਾਲੀਆਂ ਕੰਪਨੀਆਂ ਡੀਨਾਟਾ (dnata), ਸਵਿਸਪੋਰਟ (Swissport) ਅਤੇ ਮੇਂਜ਼ਿਜ ਐਵੀਏਸ਼ਨ (Menzies Aviation) ਹਨ। ਮੰਗਲਵਾਰ ਦੁਪਹਿਰ ਨੂੰ ਕੰਤਾਸ ਦਾ ਸ਼ੇਅਰ 17 ਫੀਸਦੀ ਹੋ ਗਿਆ। 


Vandana

Content Editor

Related News