ਆਸਟ੍ਰੇਲੀਆ ''ਚ ''ਭਾਰਤੀ ਵੈਰੀਐਂਟ'' ਨਾਲ ਪੀੜਤ ਹੋਇਆ ਸ਼ਖਸ, ਪਈਆਂ ਭਾਜੜਾਂ

05/07/2021 8:50:48 AM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਗ੍ਰੇਟਰ ਸਿਡਨੀ ਵਿਚ ਸਮਾਜਿਕ ਦੂਰੀ ਦਾ ਨਿਯਮ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਇਸ ਸਭ ਤੋਂ ਵੱਡੇ ਸ਼ਹਿਰ ਵਿਚ 50 ਸਾਲਾ ਵਿਅਕਤੀ ਵਿਚ ਕੋਵਿਡ-19 ਦਾ ਭਾਰਤੀ ਵੈਰੀਐਂਟ ਪਾਇਆ ਗਿਆ ਸੀ ਜਿਸ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ।

ਇਸ ਵਿਅਕਤੀ ਨੂੰ ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। ਇਸ ਨਾਲ ਉਹਨਾਂ ਦੀ ਪਤਨੀ ਵਿਚ ਵੀ ਵਾਇਰਸ ਫੈਲ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਹ ਸ਼ਖਸ ਜ਼ਿਆਦਾ ਲੋਕਾਂ ਦੇ ਵਿਚਕਾਰ ਨਹੀਂ ਗਿਆ ਅਤੇ ਨਾ ਹੀ ਅਜਿਹਾ ਕੰਮ ਕਰਦਾ ਹੈ ਜਿਸ ਵਿਚ ਉਸ ਦੀ ਵੱਧ ਲੋਕਾਂ ਨਾਲ ਮੁਲਾਕਾਤ ਹੁੰਦੀ ਰਹੇ। ਇੱਥੇ ਵੀਕੈਂਡ 'ਤੇ ਵੱਧ ਤੋਂ ਵੱਧ ਲੋਕ ਮਦਰਸ ਡੇਅ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਵਿਚਕਾਰ ਨਿਊ ਸਾਊਥ ਵੇਲਜ਼ ਸਰਕਾਰ ਨੇ ਲੋਕਾਂ ਦੇ ਇਕੱਠੇ ਹੋਣ ਦੀ ਗਿਣਤੀ ਸੀਮਤ ਕਰ ਦਿੱਤੀ ਹੈ। ਜਨਤਕ ਥਾਵਾਂ  ਅਤੇ ਇਨਡੋਰ ਇਵੈਂਟਸ ਲਈ ਮਾਸਕ ਲਾਜ਼ਮੀ ਕਰ ਦਿੱਤਾ ਹੈ। 

ਸਿਡਨੀ ਵਿਚ ਕਰੀਬ 50 ਲੱਖ ਲੋਕਾਂ 'ਤੇ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਇਸ ਰਾਜ ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਹਲਕੇ ਲੱਛਣ ਵਾਲੇ ਲੋਕਾਂ ਨੂੰ ਕੋਰੋਨਾ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਸਾਵਧਾਨ ਹਾਂ। ਨਿਊ ਸਾਊਥ ਵੇਲਜ਼ ਦੀ ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਕਿਹਾ ਕਿ ਮਹੀਨਿਆਂ ਬਾਅਦ ਇੱਥੇ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਚਿੰਤਾ ਵਧਾ ਦਿੱਤੀ ਹੈ। ਟੈਸਟ ਵਿਚ ਪਤਾ ਚੱਲਿਆ ਕਿ ਉਸ ਵਿਚ ਭਾਰਤੀ ਵੈਰੀਐਂਟ ਪਾਇਆ ਗਿਆ। 

ਜੀਨੋਮ ਸੀਕਵੈਂਸਿੰਗ ਤੋਂ ਪਤਾ ਚੱਲਿਆ ਕਿ ਅਮਰੀਕਾ ਤੋਂ ਪਰਤੇ ਕਿਸੇ ਸ਼ਖਸ ਦੇ ਜ਼ਰੀਏ ਇਹ ਵਾਇਰਸ ਫੈਲਿਆ ਸੀ। ਉੱਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾਉਣ ਦੇ ਆਪਣੇ ਫ਼ੈਸਲੇ ਦਾ ਇਕ ਵਾਰ ਬਚਾਅ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ ਅਤੇ ਇਹ ਕਾਰਗਰ ਸਾਬਤ ਹੋ ਰਿਹਾ ਹੈ।

ਨੋਟ- ਆਸਟ੍ਰੇਲੀਆ 'ਚ 'ਭਾਰਤੀ ਵੈਰੀਐਂਟ' ਨਾਲ ਪੀੜਤ ਹੋਇਆ ਸ਼ਖਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News