ਹਾਂਗਕਾਂਗ ''ਚ ਅਸ਼ਾਂਤੀ, ਆਸਟ੍ਰੇਲੀਆ ਆਉਣ ਵਾਲੇ ਕਰੋੜਪਤੀਆਂ ਦੀ ਵਧੀ ਗਿਣਤੀ

08/22/2019 3:57:56 PM

ਸਿਡਨੀ (ਬਿਊਰੋ)— ਚੀਨ ਦੇ ਸ਼ਾਸਨ ਵਾਲੇ ਖੇਤਰ ਹਾਂਗਕਾਂਗ ਵਿਚ ਸਿਆਸੀ ਗੜਬੜੀ ਦੇ ਵਿਚਕਾਰ ਅਮੀਰ ਵਰਗ ਦੇ ਲੋਕ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਹਨ। ਲਿਹਾਜਾ ਆਸਟ੍ਰੇਲੀਆ ਵਿਚ ਅਚਾਨਕ ਹਾਂਗਕਾਂਗ ਦੇ ਕਰੋੜਪਤੀ ਲੋਕਾਂ ਦੇ ਵੀਜ਼ਾ ਲੈਣ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਅਸਲ ਵਿਚ ਆਸਟ੍ਰੇਲੀਆ ਵਿਚ ਮਿਲੇਨੀਅਰਜ਼-ਓਨਲੀ ਵੀਜ਼ਾ ਪ੍ਰੋਗਰਾਮ (Mileniers-Only Visa Program) ਹੈ, ਜਿਸ ਵਿਚ ਕੋਈ ਵੀ ਅਮੀਰ ਸ਼ਖਸ ਇੱਥੋਂ ਦੀ ਨਾਗਰਿਕਤਾ ਹਾਸਲ ਕਰ ਸਕਦਾ ਹੈ। ਇਸੇ ਲਈ ਹਾਂਗਕਾਂਗ ਦੇ ਦੰਗਿਆਂ ਅਤੇ ਚੀਨ ਦੇ ਜ਼ਬਰਦਸਤੀ ਦਬਾਏ ਜਾਣ ਦੇ ਖਦਸ਼ੇ ਵਿਚ ਇੱਥੋਂ ਦੇ ਅਮੀਰ ਨਾਗਰਿਕਾਂ ਦੀ ਆਸਟ੍ਰੇਲੀਆ ਵਿਚ ਦਿਲਚਸਪੀ ਤੇਜ਼ੀ ਨਾਲ ਵਧੀ ਹੈ।

ਨਿਊ ਸਾਊਥ ਵੇਲਜ਼ ਸਟੇਟ ਮਾਈਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਹਾਂਗਕਾਂਗ ਤੋਂ ਮਿਲਣ ਵਾਲੀਆਂ ਐਪਲੀਕੇਸ਼ਨਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਇਸ ਲਈ ਵੱਡੇ ਪੱਧਰ 'ਤੇ ਉੱਥੇ ਫੈਲੀ ਅਸ਼ਾਂਤੀ ਜ਼ਿੰਮੇਵਾਰ ਹੈ। ਵਿਭਾਗ ਨੇ ਦੱਸਿਆ,''ਸਿਗਨੀਫਿਕੈਂਟ ਇਨਵੈਸਟਰ ਵੀਜ਼ਾ (SIV) ਪ੍ਰੋਗਰਾਮ ਦੇ ਤਹਿਤ ਬਿਨੈਕਾਰਾਂ ਨੂੰ ਆਸਟ੍ਰੇਲੀਆ ਵਿਚ ਸਿੱਧੀ ਰਿਹਾਇਸ਼ ਕਰਨ ਦੀ ਸਹੂਲਤ ਮਿਲਦੀ ਹੈ। 

ਕਾਨੂੰਨ ਫਰਮ ਬੇਕਰ ਐਂਡ ਮੈਕੇਂਜੀ ਦੇ ਸਿਡਨੀ ਸਥਿਤ ਪਾਰਟਰਨ ਬਿੱਲ ਫੁਗਲ ਨੇ ਕਿਹਾ ਕਿ ASS million SIV ਪ੍ਰੋਗਰਾਮ ਲਈ ਬਿਨੈਕਾਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਗੌਰਤਲਬ ਹੈ ਕਿ ਹਾਂਗਕਾਂਗ ਵਿਚ ਜੂਨ ਵਿਚ ਨਵਾਂ ਹਵਾਲਗੀ ਬਿੱਲ ਲਿਆਏ ਜਾਣ ਦੇ ਵਿਰੋਧ ਵਿਚ ਜ਼ੋਰਦਾਰ ਪ੍ਰਦਰਸ਼ਨ ਚੱਲ ਰਿਹਾ ਹੈ।


Vandana

Content Editor

Related News