ਕੋਰੋਨਾ ਆਫਤ : ਵਿਕਟੋਰੀਆ ''ਚ 24 ਘੰਟੇ ''ਚ ਰਿਕਾਰਡ 484 ਨਵੇਂ ਮਾਮਲੇ ਦਰਜ

07/22/2020 5:50:10 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ।ਪਿਛਲੇ 24 ਘੰਟਿਆਂ ਦੌਰਾਨ ਇੱਥੇ ਕੋਵਿਡ-19 ਦੇ ਰਿਕਾਰਡ 484 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 28 ਮਾਰਚ ਨੂੰ ਪੂਰੇ ਦੇਸ਼ ਦੇ ਸਰਬੋਤਮ 469 ਮਾਮਲਿਆਂ ਨਾਲੋਂ ਵੱਧ ਹਨ।ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਬ੍ਰੀਫਿੰਗ ਵਿਚ ਐਂਡਰਿਊਜ਼ ਨੇ ਕਿਹਾ,“ਵਿਕਟੋਰੀਆ ਵਿਚ ਕੋਰੋਨਾਵਾਇਰਸ ਦੇ 6,739 ਮਾਮਲੇ ਹਨ, ਜਿਹਨਾਂ ਵਿਚ 484 ਨਵੇਂ ਮਾਮਲੇ ਹਨ। ਪਰ ਇਹ ਗਿਣਤੀ ਕੱਲ੍ਹ ਬਦਲ ਸਕਦੀ ਹੈ ਕਿਉਂਕਿ ਕੱਲ ਹੋਣ ਵਾਲੀ ਗਿਣਤੀ ਵਿਚੋਂ ਤਕਰੀਬਨ 30 ਨੂੰ ਛੱਡਣਾ ਹੋਵੇਗਾ।” ਪ੍ਰੀਮੀਅਰ ਦੇ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਦੋ ਲੋਕਾਂ ਦੀ ਬੀਮਾਰੀ ਨਾਲ ਮੌਤ ਹੋ ਗਈ, ਜਿਸ ਨਾਲ ਸੂਬੇ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 44 ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਚੀਨੀ ਡਾਕਟਰ ਦਾ ਦਾਅਵਾ, ਵਾਇਰਸ 'ਤੇ ਕਾਬੂ ਪਾਉਣ 'ਚ ਲੱਗੇਗਾ 2 ਸਾਲ ਦਾ ਸਮਾਂ 

ਐਂਡਰਿਊਜ਼ ਨੇ ਕਿਹਾ,''ਉਸੇ ਸਮੇਂ, ਦਸਾਂ ਵਿੱਚੋਂ 9 ਬੀਮਾਰ ਵਿਅਕਤੀ ਠੀਕ ਢੰਗ ਨਾਲ ਸਵੈ-ਆਈਸੋਲੇਟ ਹੋਣ ਵਿੱਚ ਅਸਫਲ ਰਹੇ।'' ਉਹਨਾਂ ਨੇ ਅੱਗੇ ਕਿਹਾ,“3,810 ਮਾਮਲਿਆਂ ਵਿਚੋਂ, ਜੋ ਕਿ 7 ਜੁਲਾਈ ਤੋਂ 21 ਜੁਲਾਈ ਦੇ ਵਿਚਲੇ ਮਾਮਲੇ ਹਨ, ਮੈਂ ਇਹ ਦੱਸ ਕੇ ਬਹੁਤ ਦੁਖੀ ਹਾਂ ਕਿ 10 ਵਿਚੋਂ ਤਕਰੀਬਨ 9 ਜਾਂ 3,400 ਮਾਮਲਿਆਂ ਵਿਚ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਬੀਮਾਰੀ ਮਹਿਸੂਸ ਹੋਈ ਉਹ ਆਈਸੋਲੇਟ ਨਹੀਂ ਹੋਏ।'' ਵਿਕਟੋਰੀਆ ਦੇ ਅਧਿਕਾਰੀਆਂ ਨੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਸਾਹਮਣੇ ਆਉਣ ਦੇ ਬਾਅਦ ਸੰਕਰਮਣ-ਸੰਬੰਧੀ ਪਾਬੰਦੀਆਂ ਨੂੰ ਦੁਬਾਰਾ ਲਾਗੂ ਕੀਤਾ ਸੀ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਇਸ ਸਮੇਂ ਕੋਰੋਨਾਵਾਇਰਸ ਨਾਲ 12,894 ਲੋਕ ਪੀੜਤ ਹਨ ਜਦਕਿ 128 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News