ਵਿਕਟੋਰੀਆ ''ਚ ਕੋਰੋਨਾ ਦਾ ਕਹਿਰ ਜਾਰੀ, 11 ਨਵੇਂ ਮਾਮਲੇ ਦਰਜ

Monday, Jun 07, 2021 - 11:38 AM (IST)

ਵਿਕਟੋਰੀਆ ''ਚ ਕੋਰੋਨਾ ਦਾ ਕਹਿਰ ਜਾਰੀ, 11 ਨਵੇਂ ਮਾਮਲੇ ਦਰਜ

ਮੈਲਬੌਰਨ (ਬਿਊਰੋ): ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਕੁੱਲ 11 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚ 2 ਉਹ ਮਾਮਲੇ ਵੀ ਸ਼ਾਮਿਲ ਹਨ ਜੋ ਕਿ ਮੈਲਬੌਰਨ ਦੇ ਆਰਕੇਅਰ ਏਜਡ ਕੇਅਰ ਵਿਚੋਂ ਹਨ ਅਤੇ ਇਨ੍ਹਾਂ ਦੇ ਅੰਕੜੇ ਐਤਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਸਨ। ਇਸ ਦੌਰਾਨ ਰਾਜ ਭਰ ਵਿਚ 25,000 ਦੇ ਕਰੀਬ ਕੋਰੋਨਾ ਟੈਸਟ ਵੀ ਕੀਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਕੈਨੇਡੀਅਨ ਕਾਰਪੋਰੇਟਸ ਨੇ ਭਾਰਤ ਨੂੰ ਭੇਜੀ 354 ਕਰੋੜ ਰੁਪਏ ਦੀ ਮਦਦ

ਉਪਰੋਕਤ 9 ਦੀ ਜਾਂਚ ਚੱਲ ਰਹੀ ਹੈ ਅਤੇ ਇਨ੍ਹਾਂ ਦੇ ਸ੍ਰੋਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਪਾ ਵੇਰੀਐਂਟ ਨਾਲ ਸਬੰਧਤ ਹਨ ਅਤੇ ਜਾਂ ਫੇਰ ਡੈਲਟਾ ਨਾਲ।ਹੁਣ ਤੱਕ ਡੈਲਟਾ ਵੇਰੀਐਂਟ ਦੇ 10 ਮਾਮਲੇ ਦਰਜ ਹੋ ਚੁਕੇ ਹਨ ਜਦੋਂ ਕਿ ਪਹਿਲੇ ਮਾਮਲਿਆਂ ਦੇ ਸ੍ਰੋਤਾਂ ਦਾ ਅਜੇ ਵੀ ਪਤਾ ਲਗਾਇਆ ਨਹੀਂ ਜਾ ਸਕਿਆ। ਨਵੀਆਂ ਸ਼ੱਕੀ ਥਾਂਵਾਂ ਦੀ ਸੂਚੀ ਵੀ ਲਗਾਤਾਰ ਅਪਡੇਟ ਕਰਕੇ ਜਾਰੀ ਕੀਤੀ ਜਾ ਰਹੀ ਹੈ ਅਤੇ ਬੀਤੀ ਰਾਤ ਜਾਰੀ ਕੀਤੀ ਗਈ ਸੂਚੀ ਦੀ ਪੂਰੀ ਜਾਣਕਾਰੀ https://www.coronavirus.vic.gov.au/exposure-sites 'ਤੇ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News