ਆਸਟ੍ਰੇਲੀਆ : 24 ਘੰਟਿਆਂ ''ਚ ਕੋਰੋਨਾ ਦੇ 18 ਨਵੇਂ ਕੇਸ ਆਏ ਸਾਹਮਣੇ
Monday, Jun 28, 2021 - 02:08 PM (IST)
ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਕੋਰੋਨਾ ਦੇ ਫੈਲਣ ਕਾਰਨ ਬੀਤੇ ਸ਼ਨੀਵਾਰ ਤੋਂ ਤਾਲਾਬੰਦੀ ਲੱਗੀ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ 18 ਨਵੇਂ ਕੇਸ ਸਾਹਮਣੇ ਆਏ ਹਨ, ਜ਼ਿਹਨਾਂ ਵਿੱਚੋਂ 15 ਕੇਸ ਬੌਂਡੀ ਕਲਸਟਰ ਨਾਲ ਜੁੜੇ ਹਨ। ਇਸ ਮੌਕੇ ਬੇਰੇਜਿਕਲਿਅਨ ਨੇ ਕਿਹਾ ਕਿ ਯਕੀਨਨ ਪਹਿਲਾਂ ਨਾਲ਼ੋਂ ਕੇਸਾਂ ਵਿੱਚ ਕਮੀ ਆਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਕੇਸਾਂ ਵਿੱਚ ਵਾਧਾ ਵੀ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 50 ਸਾਲ ਤੋਂ ਵੱਧ ਉਮਰ ਦੇ ਲੋਕ ਕੰਮ ਕਰਨ ਦੇ ਚਾਹਵਾਨ
ਇਸ ਮੌਕੇ ਡਾਕਟਰ ਕੈਰੀ ਚੈਂਟ ਨੇ ਕਿਹਾ ਕਿ ਤਾਲਾਬੰਦੀ ਦੇ ਪ੍ਰਭਾਵਾਂ ਨੂੰ ਵੇਖਣ ਲਈ ਹੋਰ ਪੰਜ ਦਿਨਾਂ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਕੇਸਾਂ ਵਿੱਚ ਗਿਰਾਵਟ ਲਿਆਉਣ ਲਈ ਸਾਡੇ ਸਾਰਿਆਂ ਲਈ ਸਿਹਤ ਸਲਾਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਐਤਵਾਰ ਨੂੰ 24 ਘੰਟਿਆਂ ਵਿੱਚ 58,000 ਤੋਂ ਵੱਧ ਲੋਕ ਟੈਸਟ ਕਰਵਾਉਣ ਲਈ ਅੱਗੇ ਆਏ ਹਨ। ਹੋਟਲ ਕੁਆਰੰਟੀਨ ਵਿੱਚ ਤਿੰਨ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। 16 ਜੂਨ ਤੋਂ ਹੁਣ ਤੱਕ ਸਿਡਨੀ ਵਿੱਚ ਸਥਾਨਕ ਤੌਰ 'ਤੇ 130 ਕੇਸ ਸਾਹਮਣੇ ਆਏ ਹਨ।
ਪੜ੍ਹੋ ਇਹ ਅਹਿਮ ਖਬਰ- ਅਲਜ਼ਾਈਮਰ ਪੀੜਤ ਸ਼ਖ਼ਸ ਦੇ ਪਿਆਰ ਦੀ ਅਨੋਖੀ ਕਹਾਣੀ, 12 ਸਾਲ ਬਾਅਦ ਪਤਨੀ ਨਾਲ ਮੁੜ ਰਚਾਇਆ ਵਿਆਹ