ਆਸਟ੍ਰੇਲੀਆ : ਮੈਡੀਕਲ ਬੌਡੀ ਨੇ ਕੋਵਿਡ-19 ਸੰਬੰਧੀ ਦਿੱਤੀ ਇਹ ਚੇਤਾਵਨੀ

06/21/2020 5:58:56 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ।ਇਸ ਦੌਰਾਨ ਇਕ ਮੈਡੀਕਲ ਸੰਸਥਾ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਆਸਟ੍ਰੇਲੀਆਈ ਲੋਕ ਕੋਰੋਨਾਵਾਇਰਸ "ਪਾਬੰਦੀ ਥਕਾਵਟ" ਤੋਂ ਪੀੜਤ ਹੋ ਸਕਦੇ ਹਨ, ਜਿਸ ਕਾਰਨ ਮਾਮਲਿਆਂ ਵਿਚ ਤੇਜ਼ੀ ਆ ਸਕਦੀ ਹੈ। 

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ,''ਆਸਟ੍ਰੇਲੀਆਈ ਮੈਡੀਕਲ ਐਸੋਸੀਏਸ਼ਨ (AMA) ਦੇ ਪ੍ਰਧਾਨ ਟੋਨੀ ਬਾਰਟੋਨ ਨੇ ਚੇਤਾਵਨੀ ਦਿੱਤੀ ਕਿ ਵਿਕਟੋਰੀਆ ਰਾਜ ਵਿਚ ਮਾਮਲਿਆਂ ਵਿਚ ਤੇਜ਼ੀ ਆਉਣ ਤੋਂ ਬਾਅਦ ਕੋਵਿਡ-19 ਦੀ ਦੂਜੀ ਲਹਿਰ ਦੇ ਆਉਣ ਦੀ ਇਕ ਵੱਖਰੀ ਸੰਭਾਵਨਾ ਹੈ।'' ਐਤਵਾਰ ਨੂੰ ਵਿਕਟੋਰੀਆ ਵਿੱਚ ਕੋਵਿਡ-19 ਦੇ 19 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਰਾਜ ਸਰਕਾਰ ਨੇ ਸਖਤ ਕੋਰੋਨਾਵਾਇਰਸ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ- ਨਵਜੰਮੇ ਬੱਚਿਆਂ 'ਚ ਕੋਰੋਨਵਾਇਰਸ ਦੇ ਦਿਸਦੇ ਹਨ ਹਲਕੇ ਲੱਛਣ 

ਬਾਰਟੋਨ ਨੇ ਆਸਟ੍ਰੇਲੀਆਈ ਪ੍ਰਸਾਰਣ ਨਿਗਮ ਨੂੰ ਦੱਸਿਆ,"ਸਪੱਸ਼ਟ ਤੌਰ 'ਤੇ ਕੱਲ੍ਹ ਮਾਮਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ।" ਉਹਨਾਂ ਨੇ ਅੱਗੇ ਕਿਹਾ,“ਭਾਵੇਂ ਇਹ ਪਾਬੰਦੀ ਦੀ ਥਕਾਵਟ ਹੋਵੇ, ਭਾਵੇਂ ਇਹ ਕੁਝ ਹੋਰ ਹੋਵੇ ਪਰ ਸਪਸ਼ਟ ਤੌਰ 'ਤੇ ਲੋਕਾਂ ਨੇ ਉਨ੍ਹਾਂ ਸੰਦੇਸ਼ਾਂ ਦੀ ਅਣਦੇਖੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਤੀਜੇ ਵਜੋਂ ਅਸੀਂ ਮਾਮਲੇ ਸੰਬੰਧੀ ਰਿਪੋਰਟਾਂ ਵਿਚ ਵਾਧਾ ਦੇਖ ਰਹੇ ਹਾਂ।'' ਉਨ੍ਹਾਂ ਨੇ ਇਹ ਵੀ ਕਿਹਾ,“ਇਥੋਂ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਦੂਜੀ ਲਹਿਰ ਦਾ ਜੋਖਮ ਬਿਲਕੁਲ ਜੀਵਤ ਸੰਭਾਵਨਾ ਹੈ।'' ਐਤਵਾਰ ਤੱਕ, ਆਸਟ੍ਰੇਲੀਆ ਵਿੱਚ ਕੋਵਿਡ-19 ਦੇ 7,461 ਪੁਸ਼ਟੀ ਕੀਤੇ ਮਾਮਲੇ ਸਨ, ਜਿਨ੍ਹਾਂ ਵਿੱਚ 102 ਮੌਤਾਂ ਹੋਈਆਂ ਸਨ।


Vandana

Content Editor

Related News