ਕੋਰੋਨਾ ਕਹਿਰ : ਆਸਟ੍ਰੇਲੀਆ ਦੇ ਸਾਰੇ ਰਾਜਾਂ ''ਚ ਮਾਸਕ ਪਾਉਣਾ ਹੋਇਆ ਲਾਜ਼ਮੀ

07/30/2020 6:24:17 PM

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਇੱਥੇ ਕੋਰੋਨਾਵਾਇਰਸ ਹੌਟਸਪੌਟ ਬਣ ਚੁੱਕੇ ਵਿਕਟੋਰੀਆ ਵਿਚ ਕੋਵਿਡ-19 ਦੇ 723 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਕੋਰੋਨਾ ਮਾਮਲਿਆਂ ਦੀ ਨਵੀਂ ਦੈਨਿਕ ਉੱਚ ਰਿਪੋਰਟ ਦੇ ਬਾਅਦ ਸਾਰੇ ਰਾਜਾਂ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

ਰਾਜ ਦੀ ਰਾਜਧਾਨੀ ਮੈਲਬੌਰਨ ਅਤੇ ਲਾਗਲੇ ਅੱਧੇ-ਪੇਂਡੂ ਜ਼ਿਲ੍ਹਿਆਂ ਵਿਚ ਪਿਛਲੇ ਹਫਤੇ ਤੋਂ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਵੀਰਵਾਰ ਨੂੰ ਕਿਹਾ ਕਿ ਐਤਵਾਰ ਦੇਰ ਰਾਤ ਤੋਂ ਪੂਰੇ ਰਾਜ ਲਈ ਮਾਸਕ ਜਾਂ ਹੋਰ ਢੰਗ ਨਾਲ ਚਿਹਰੇ ਨੂੰ ਢਕਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਜੀਲੋਂਗ ਸ਼ਹਿਰ ਦੇ ਨੇੜੇ ਦੇ ਵਸਨੀਕਾਂ ਨੂੰ ਵੀਰਵਾਰ ਦੇਰ ਸ਼ਾਮ ਤੋਂ ਉਨ੍ਹਾਂ ਦੇ ਘਰਾਂ ਵਿਚ ਸੈਲਾਨੀਆਂ ਨੂੰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ 'ਚ ਈਸ਼ਨਿੰਦਾ ਦੇ ਦੋਸ਼ੀ ਅਮਰੀਕੀ ਨਾਗਰਿਕ ਦਾ ਕਤਲ, ਭੜਕਿਆ US

723 ਨਵੇਂ ਮਾਮਲੇ ਸੋਮਵਾਰ ਨੂੰ ਜਾਰੀ ਕੀਤੇ 532 ਮਾਮਲਿਆਂ ਦੇ ਪਿਛਲੇ ਉੱਚ ਅੰਕੜਿਆਂ ਨੂੰ ਪਾਰ ਕਰ ਗਏ। ਰਾਜ ਨੇ 13 ਮੌਤਾਂ ਦੀ ਇਕ ਉੱਚ ਦੈਨਿਕ ਰਿਪੋਰਟ ਵੀ ਜਾਰੀ ਕੀਤੀ।ਮੈਲਬੌਰਨ ਅਤੇ ਗੁਆਂਢੀ ਮਿਸ਼ੇਲ ਸ਼ਾਇਰ ਛੇ ਹਫ਼ਤਿਆਂ ਦੀ ਤਾਲਾਬੰਦੀ ਦੇ ਅੱਧੇ ਸਮੇਂ ਵਿਚੇਂ ਲੰਘ ਚੁੱਕੇ ਹਨ। ਐਂਡਰਿਊਜ਼ ਦਾ ਕਹਿਣਾ ਹੈ ਕਿ ਇਸ ਮਿਆਦ ਨੂੰ ਵਧਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਭਰ ਵਿਚ ਹੁਣ ਤੱਕ ਕੋਵਿਡ-19 ਦੇ 16,298 ਮਾਮਲੇ ਹਨ ਜਦਕਿ 189 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News