ਪੰਜਾਬੀ ਸੱਥ ਮੈਲਬੌਰਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਸਮਾਰੋਹ

Wednesday, Oct 28, 2020 - 06:33 PM (IST)

ਪੰਜਾਬੀ ਸੱਥ ਮੈਲਬੌਰਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ ਸਮਾਰੋਹ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿੱਚ ਬਹੁਤ ਹੀ ਸੰਭਾਵਨਾਵਾਂ ਭਰਪੂਰ ਨੌਜਵਾਨ ਮਨਮੀਤ ਅਲੀਸ਼ੇਰ ਚਾਰ ਸਾਲ ਪਹਿਲਾਂ 28 ਅਕਤੂਬਰ ਦੇ ਦਿਨ ਇਕ ਬੇਰਹਿਮ ਨਸਲੀ ਮਨੁੱਖ ਵੱਲੋਂ ਡਿਊਟੀ ਦੌਰਾਨ ਅੱਗ ਹਵਾਲੇ ਕਰ ਦਿੱਤਾ ਗਿਆ ਸੀ। ਮਨਮੀਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਵਜੋਂ ਪੰਜਾਬੀ ਸੱਥ ਮੈਲਬੌਰਨ ਵੱਲੋਂ ਡਾ: ਸੁਮਿਤ ਸ਼ੰਮੀ ਅਤੇ ਲੇਖਕ ਸਤਪਾਲ ਭੀਖੀ ਵੱਲੋਂ ਮਨਮੀਤ ਨੂੰ ਸਮਰਪਿਤ ਕਿਤਾਬ ‘ਅਧਵਾਟੇ ਸਫ਼ਰ ਦੀ ਸਿਰਜਣਾ’ ਦਾ ਪੋਸਟਰ ਰੀਲੀਜ਼ ਕੀਤਾ ਗਿਆ। 

PunjabKesari

ਇਸ ਕਿਤਾਬ ਵਿੱਚ ਮਨਮੀਤ ਦੀਆਂ ਅਣਪ੍ਰਕਾਸ਼ਿਤ ਲਿਖਤਾਂ ਅਤੇ ਵਿਸ਼ਵ ਭਰ ਤੋਂ ਉਸ ਨੂੰ ਸਮਰਪਿਤ ਗੀਤ, ਕਵਿਤਾਵਾਂ ਅਤੇ ਆਰਟੀਕਲ ਸ਼ਾਮਿਲ ਹਨ। ਉਸ ਦੇ ਜੋਬਨ ਰੁੱਤੇ ਤੁਰ ਜਾਣ ਦੇ ਦੁੱਖ ਵਿੱਚ ਉਸ ਦੇ ਚਾਹੁਣ ਵਾਲਿਆਂ ਅਤੇ ਮਾਨਵ ਹਿਤੈਸ਼ੀ ਕਲਮਕਾਰਾਂ ਵੱਲੋਂ ਸੈਂਕੜੇ ਹੀ ਗੀਤ, ਕਵਿਤਾਵਾਂ ਅਤੇ ਆਰਟੀਕਲ ਲਿਖੇ ਗਏ ਸਨ ਜੋ ਇਸ ਕਿਤਾਬ ਦਾ ਹਿੱਸਾ ਹਨ। ਇਹ ਕਿਤਾਬ ਮਨਮੀਤ ਦੀ ਵਿਚਾਰਧਾਰਾ, ਮਾਂ ਬੋਲੀ ਪ੍ਰਤੀ ਮੋਹ ਅਤੇ ਸੁਹਿਰਦ ਤਬੀਅਤ ਦੀ ਅਨੂਠੀ ਨਿਸ਼ਾਨੀ ਹੈ।

PunjabKesari  

ਪੜ੍ਹੋ ਇਹ ਅਹਿਮ ਖਬਰ- ਰੇਲ ਟ੍ਰਾਮ ਬੱਸ ਯੂਨੀਅਨ ਅਤੇ ਪੰਜਾਬੀ ਭਾਈਚਾਰੇ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ

ਜ਼ਿਕਰਯੋਗ ਹੈ ਕੇ ਮਨਮੀਤ ਨੂੰ ਸ਼ਰਧਾਂਜਲੀ ਵਜੋਂ ਅਰਪਿਤ ਕਿਤਾਬ “ਅਧਵਾਟੇ ਸਫ਼ਰ ਦੀ ਸਿਰਜਣਾ’ ਕੈਲੀਬਰ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ ਅਤੇ ਇਹ ਕਿਤਾਬ 28 ਅਕਤੂਬਰ 2020 ਨੂੰ ਮਨਮੀਤ ਦੀ ਚੌਥੀ ਬਰਸੀ ਮੌਕੇ ਵਿਸ਼ਵ ਭਰ ਦੀਆਂ ਸੰਸਥਾਵਾਂ ਵੱਲੋਂ ਲੋਕ ਅਰਪਣ ਕੀਤੀ ਜਾ ਰਹੀ ਹੈ। ਇਸ ਮੌਕੇ ਸੱਥ ਦੀ ਸੇਵਾਦਾਰ ‘ਕੁਲਜੀਤ ਕੌਰ ਗ਼ਜ਼ਲ’ ਸਮੇਤ ਪੰਜਾਬੀ ਸੱਥ ਮੈਲਬਰਨ ਦੇ ਕੁਝ ਮੈਂਬਰ, ਗਾਇਕ ਲੱਕੀ ਦਿਓ, ਲਵਪ੍ਰੀਤ ਕੌਰ, ਰਾਜਦੀਪ ਸਿੰਘ ਬਰਾੜ, ਬਲਜੀਤ ਸਿੰਘ ਬਰਾੜ, ਸੌਦਾਗਰ ਸਿੰਘ ਗਿੱਲ, ਸ਼ਰਨ ਕੌਰ ਆਦਿ ਹੀ ਸ਼ਾਮਿਲ ਹੋ ਸਕੇ। ਕੋਵਿਡ ਦੌਰਾਨ ਤਾਲਾਬੰਦੀ ਕਾਰਨ ਸੱਥ ਦੇ ਪ੍ਰੈਜ਼ੀਡੈਂਟ ਮਧੂ ਤਨਹਾ, ਸਲਾਹਕਾਰ ਪ੍ਰੀਤ ਖਿੰਡਾ ਅਤੇ ਰਮਨ ਮਾਰੂਪੁਰ ਹਾਜ਼ਿਰ ਨਹੀਂ ਹੋ ਸਕੇ।


author

Vandana

Content Editor

Related News