ਕੋਰੋਨਾ ਕਹਿਰ: ਮੈਲਬੌਰਨ ''ਚ ਲਗਾਈ ਗਈ 6 ਹਫਤਿਆਂ ਦੀ ਤਾਲਾਬੰਦੀ

07/07/2020 1:03:44 PM

ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿਚ ਕੋਰੋਨਾਵਾਇਰਸ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਰਿਕਾਰਡ 191 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਮੈਟਰੋਪੋਲੀਟਨ ਮੈਲਬੌਰਨ ਨੂੰ 6 ਹਫ਼ਤਿਆਂ ਦੀ ਤਾਲਾਬੰਦੀ ਵਿਚ ਰੱਖਿਆ ਜਾਵੇਗਾ। 

ਤਾਲਾਬੰਦੀ ਜੋ ਸ਼ਹਿਰ ਦੇ ਉੱਤਰ ਵਿਚ ਮਿਸ਼ੇਲ ਸ਼ਾਇਰ 'ਤੇ ਵੀ ਲਾਗੂ ਹੋਵੇਗੀ, ਬੁੱਧਵਾਰ ਰਾਤ 11.59 ਵਜੇ ਤੋਂ ਲਾਗੂ ਹੋਵੇਗੀ। ਐਂਡਰਿਊਜ਼ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਜੇਕਰ ਸਖਤ ਦਮਨ ਦੇ ਉਪਾਅ ਨਾ ਕੀਤੇ ਗਏ ਤਾਂ ਇਨਫੈਕਸ਼ਨ ਦੇ ਨਵੇਂ ਮਾਮਲੇ ਜਲਦੀ ਕਾਬੂ ਤੋਂ ਬਾਹਰ ਹੋ ਜਾਣਗੇ।ਉਹਨਾਂ ਨੇ ਕਿਹਾ,''ਇਹ ਬਹੁਗਿਣਤੀ ਮਾਮਲੇ ਬਹੁਤ ਜ਼ਿਆਦਾ ਹਨ।'' ਐਂਡਰਿਊਜ਼ ਨੇ ਕਿਹਾ ਕਿ ਢਿੱਲੇਪਨ ਦੀ ਭਾਵਨਾ ਨੇ ਹਾਲ ਹੀ ਦੇ ਹਫ਼ਤਿਆਂ ਵਿਚ ਵਿਕਟੋਰੀਆ ਨੂੰ ਪਰੇਸ਼ਾਨ ਕਰ ਦਿੱਤਾ ਸੀ।ਉਸਨੇ ਕਿਹਾ,“ਮੈਨੂੰ ਲੱਗਦਾ ਕਿ ਸਾਡੇ ਵਿਚੋਂ ਹਰ ਕੋਈ ਉਸ ਵਿਅਕਤੀ ਨੂੰ ਜਾਣਦਾ ਹੈ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ।”

ਪੜ੍ਹੋ ਇਹ ਅਹਿਮ ਖਬਰ- ਫਰਾਂਸ 'ਚ ਪਹਿਲੇ ਸਿੱਖ ਡਿਪਟੀ ਮੇਅਰ ਬਣੇ ਰਣਜੀਤ ਸਿੰਘ

ਉਹਨਾਂ ਨੇ ਅੱਗੇ ਕਿਹਾ,"ਅਸੀਂ ਸਾਰੇ ਪਰਿਵਾਰਾਂ ਦਾ ਹਿੱਸਾ ਹਾਂ। ਸਾਡੇ ਪਿਆਰੇ ਗੰਭੀਰ ਰੂਪ ਨਾਲ ਬੀਮਾਰ ਹੋ ਰਹੇ ਹਨ ਅਤੇ ਸੰਭਾਵਿਤ ਤੌਰ ਤੇ ਮਰ ਰਹੇ ਹਨ।" 191 ਨਵੇਂ ਮਾਮਲਿਆਂ ਵਿਚੋਂ 13 ਨੂੰ ਸਖਤ ਤਾਲਾਬੰਦੀ ਵਿਚ ਨੌ ਮੈਲਬਰਨ ਪਬਲਿਕ ਹਾਊਸਿੰਗ ਟਾਵਰਾਂ ਨਾਲ ਜੋੜਿਆ ਗਿਆ ਹੈ। ਐਂਡਰਿਊਜ਼ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਪਬਲਿਕ ਹਾਊਸਿੰਗ ਟਾਵਰਾਂ ਦੀ ਤਾਲਾਬੰਦੀ ਕਰਨ ਦੀ ਯੋਜਨਾ ਬਣਾ ਰਹੇ ਸਨ ਜਦੋਂ ਉਨ੍ਹਾਂ ਨੇ ਵਸਨੀਕਾਂ ਦੀ ਜਾਂਚ ਪੂਰੀ ਕਰ ਲਈ ਸੀ।


Vandana

Content Editor

Related News