ਆਸਟ੍ਰੇਲੀਆ : ਗੱਡੀ ਹੇਠਾਂ ਆਉਣ ਕਾਰਨ 19 ਮਹੀਨਿਆਂ ਦੇ ਬੱਚੇ ਦੀ ਦਰਦਨਾਕ ਮੌਤ

Wednesday, Jun 10, 2020 - 06:03 PM (IST)

ਆਸਟ੍ਰੇਲੀਆ : ਗੱਡੀ ਹੇਠਾਂ ਆਉਣ ਕਾਰਨ 19 ਮਹੀਨਿਆਂ ਦੇ ਬੱਚੇ ਦੀ ਦਰਦਨਾਕ ਮੌਤ

ਸਿਡਨੀ (ਬਿਊਰੋ): ਪੱਛਮੀ ਆਸਟ੍ਰੇਲੀਆ ਵਿਚ ਇਕ ਬੱਚੇ ਦੀ ਮੌਤ ਨਾਲ ਇਕ ਭਾਈਚਾਰਾ ਸਦਮੇ ਵਿਚ ਹੈ। 19 ਮਹੀਨਿਆਂ ਦੀ ਬੱਚੀ ਆਪਣੇ ਘਰ ਦੇ ਬਾਹਰ ਇਕ ਹਾਦਸੇ ਦੀ ਸ਼ਿਕਾਰ ਹੋ ਗਈ। ਬੱਚੀ ਓਰੇਰਾ ਐਲਿਸ ਦੀ ਮੌਤ ਉਦੋਂ ਹੋਈ ਜਦੋਂ ਉਹ ਸ਼ਨੀਵਾਰ ਦੁਪਹਿਰ ਪਰਥ ਦੇ ਉੱਤਰ-ਪੂਰਬ ਵਿਚ ਬੇਸਵਾਟਰ ਵਿਚ ਵਾਲਟਰ ਰੋਡ ਈਸਟ 'ਤੇ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਇਕ ਗੱਡੀ ਨਾਲ ਟਕਰਾ ਗਈ। 

PunjabKesari

ਇਹ ਚਾਰ ਪਹੀਆਂ ਵਾਲੀ ਗੱਡੀ ਓਰੇਰਾ ਦੀ ਮਾਂ ਹੀ ਚਲਾ ਰਹੀ ਸੀ. ਜਿਸ ਨੇ ਹਾਦਸਾ ਵਾਪਰਨ ਸਮੇਂ ਬੱਚੀ ਨੂੰ ਨਹੀਂ ਦੇਖਿਆ।ਮਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਬੱਚੀ ਉੱਥੇ ਮੌਜੂਦ ਹੈ। ਹਾਦਸੇ ਮਗਰੋਂ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਤੁਰੰਤ ਬੁਲਾਇਆ ਗਿਆ ਪਰ ਉਹ ਬੱਚੀ ਨੂੰ ਬਚਾਉਣ ਵਿਚ ਅਸਮਰੱਥ ਰਹੇ। ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਗੁਆਂਢੀਆਂ ਨੇ ਦੱਸਿਆ ਕਿ ਬੱਚੀ ਦੀ ਮੌਤ ਨਾਲ ਮਾਤਾ-ਪਿਤਾ ਡੂੰਘੇ ਸਦਮੇ ਵਿਚ ਹਨ। ਪੱਛਮੀ ਆਸਟ੍ਰੇਲੀਆ ਦੇ ਬੱਚਿਆਂ ਦੀ ਸੱਟ ਅਤੇ ਹਾਦਸਾ ਕੰਟਰੋਲ ਸੰਗਠਨ ਦੇ ਕਿਡਸੇਫ ਦੇ ਸੀ.ਈ.ਓ. ਸਕੌਟ ਫਿਲਿਪ ਨੇ ਕਿਹਾ,''ਇਹ ਇਕ ਭਿਆਨਕ ਤ੍ਰਾਸਦੀ ਹੈ।'' ਪਰਿਵਾਰਕ ਦੋਸਤ ਮੈਥਿਊ ਅਤੇ ਮਿਸ਼ੇਲ ਰੈਨ ਨੇ ਪਰਿਵਾਰ ਪ੍ਰਤੀ ਸੋਗ ਪ੍ਰਗਟ ਕਰਦੇ ਹੋਏ ਉਹਨਾਂ ਦੀ ਵਿੱਤੀ ਮਦਦ ਲਈ ਇੱਕ ਆਨਲਾਈਨ ਫੰਡਰੇਜਿੰਗ ਮੁਹਿੰਮ ਸ਼ੁਰੂ ਕੀਤੀ ਹੈ।


author

Vandana

Content Editor

Related News