ਆਸਟ੍ਰੇਲੀਆ ਨੇ ਕੋਆਲਾ ਦੀ ਸੁਰੱਖਿਆ ਲਈ ਤਿਆਰ ਕੀਤੀ ਨਵੀਂ ਨੀਤੀ

11/23/2020 12:25:02 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੀ ਮਸ਼ਹੂਰ ਕੋਆਲਾ ਪ੍ਰਜਾਤੀ ਨੂੰ ਬਚਾਉਣ ਲਈ ਨਵੀਂ ਰਣਨੀਤੀ ਦਾ ਐਲਾਨ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਵਾਤਾਵਰਣ ਮੰਤਰੀ ਸੁਸਾਨ ਲੇ ਨੇ ਇਕ ਬਿਆਨ ਵਿਚ ਕਿਹਾ ਕਿ ਨਵੀਂ ਨੀਤੀ ਦੇ ਤਹਿਤ ਅਹਿਮ ਰਿਹਾਇਸ਼ੀ ਖੇਤਰਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕੌਮੀ ਕੋਆਲਾ ਦੀ ਆਬਾਦੀ ਮਰਦਮਸ਼ੁਮਾਰੀ ਕੀਤੀ ਜਾਵੇਗੀ। 

ਉਹਨਾਂ ਮੁਤਾਬਕ,''ਅਸੀਂ ਅਜਿਹਾ ਇਸ ਲਈ ਕਰ ਰਹੇ ਹਾਂ ਕਿਉਂਕਿ ਅਜਿਹਾ ਹੋਣ ਦੀ ਜ਼ਰੂਰਤ ਹੈ। ਮੈਂ ਇੰਨਾ ਨਿਰਾਸ਼ ਹੋ ਗਿਆ ਹਾਂ ਕਿ ਕੋਈ ਵੀ ਉਹ ਡਾਟਾ ਨਹੀਂ ਦੇ ਸਕਦਾ ਜਿਸ ਦੀ ਮੈਨੂੰ ਲੋੜ ਹੈ।'' ਉਹਨਾਂ ਨੇ ਅੱਗੇ ਕਿਹਾ,"ਮੈਨੂੰ ਨਹੀਂ ਲੱਗਦਾ ਕਿ ਇਸ ਸ਼ਾਨਦਾਰ ਪ੍ਰਜਾਤੀ 'ਤੇ ਪਹਿਲਾਂ ਕਾਫ਼ੀ ਕੌਮੀ ਲੀਡਰਸ਼ਿਪ ਨੇ ਧਿਆਨ ਦਿੱਤਾ ਹੈ।'' ਇਸ ਨਵੀਂ ਨੀਤੀ ਵਿਚ ਰਿਹਾਇਸ਼ੀ ਬਹਾਲੀ ਲਈ 14 ਮਿਲੀਅਨ ਡਾਲਰ ਅਤੇ ਕੋਆਲਾ ਸਿਹਤ ਖੋਜ ਅਤੇ ਮਰਦਮਸ਼ੁਮਾਰੀ ਲਈ 4 ਮਿਲੀਅਨ ਡਾਲਰ ਦੀ ਫੰਡਿੰਗ ਸ਼ਾਮਲ ਹੈ। ਇਹ ਰਾਜ ਅਤੇ ਖੇਤਰੀ ਸਰਕਾਰਾਂ ਲਈ ਇਹ ਵੀ ਲਾਜ਼ਮੀ ਬਣਾਏਗਾ ਕਿ ਉਹ ਕੋਆਲਾ ਆਬਾਦੀ ਅਤੇ ਬਚਾਅ ਦੀਆਂ ਰਣਨੀਤੀਆਂ ਬਾਰੇ ਸਾਲਾਨਾ ਅਧਾਰ 'ਤੇ ਰਿਪੋਰਟ ਕਰੇ।

ਮੁੱਢਲੀ ਮਰਦਮਸ਼ੁਮਾਰੀ ਵਿਚ ਇਕੱਠੇ ਕੀਤੇ ਅੰਕੜਿਆਂ ਦੀ ਵਰਤੋਂ ਸਰਕਾਰ ਰਾਜ ਅਤੇ ਖੇਤਰੀ ਸਰਕਾਰਾਂ ਨੂੰ ਰਿਹਾਇਸ਼ੀ ਸੁਰੱਖਿਆ ਵਿਚ ਸੁਧਾਰਾਂ ਲਈ ਉਤਸ਼ਾਹਿਤ ਕਰੇਗੀ। Threatened Species Scientific Committee ਦੀ ਪ੍ਰਧਾਨ ਹੇਲੇਨ ਮਾਰਸ਼ ਨੇ ਮਰਦਮਸ਼ੁਮਾਰੀ ਨੂੰ ਇਕ "ਬਹੁਤ ਮਹੱਤਵਪੂਰਨ ਕਦਮ" ਦੱਸਿਆ।ਉਹਨਾਂ ਮੁਤਾਬਕ,“ਇਹ ਸਾਨੂੰ ਖਿੱਤੇ ਵਿਚ ਸਭ ਤੋਂ ਮਹੱਤਵਪੂਰਨ ਆਬਾਦੀ ਬਾਰੇ ਪ੍ਰਮੁੱਖ ਡਾਟਾ ਪ੍ਰਾਪਤ ਕਰਨ ਦੇ ਸਮਰੱਥ ਕਰੇਗਾ ਅਤੇ ਰੁਝਾਨਾਂ ਲਈ ਇੱਕ ਪੱਕਾ ਆਧਾਰ ਤਿਆਰ ਹੋਵੇਗਾ।” ਇਹ ਰਾਸ਼ਟਰੀ ਪੱਧਰ 'ਤੇ ਪੂਰੀ ਕੋਆਲਾ ਰਣਨੀਤੀ ਨੂੰ ਪਿਛਲੇ ਸਮੇਂ ਨਾਲੋਂ ਬਿਲਕੁਲ ਵੱਖਰੇ ਪੱਧਰ' ਤੇ ਪਾ ਦੇਵੇਗਾ। 2019-20 "ਬਲੈਕ ਸਮਰ" ਜੰਗਲੀ ਅੱਗ ਵਿਚ ਤਕਰੀਬਨ 5,000 ਕੋਆਲਾ ਖਤਮ ਹੋ ਗਏ ਸਨ।


Vandana

Content Editor

Related News