ਆਸਟ੍ਰੇਲੀਆ ''ਚ ਸਮਾਚਾਰ ਸਮੱਗਰੀ ਲਈ ਗੂਗਲ ਤੇ ਫੇਸਬੁੱਕ ਨੂੰ ਕਰਨਾ ਪੈ ਸਕਦੈ ਭੁਗਤਾਨ
Friday, Jul 31, 2020 - 06:29 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਵਿਚ ਗੂਗਲ ਅਤੇ ਫੇਸਬੁੱਕ ਨੂੰ ਸਮਾਚਾਰ ਸਮੱਗਰੀ ਦੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆਈ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਯੋਜਨਾ ਗੂਗਲ ਅਤੇ ਫੇਸਬੁੱਕ ਨੂੰ ਮੀਡੀਆ ਕੰਪਨੀਆਂ ਦੇ ਨਾਲ ਗੱਲਬਾਤ ਦੇ ਲਈ 3 ਮਹੀਨੇ ਦਾ ਸਮਾ ਦੇਣ ਦੀ ਹੈ ਤਾਂ ਜੋ ਸਮਾਚਾਰ ਸਮਗੱਰੀ ਦੇ ਲਈ ਉਚਿਤ ਭੁਗਤਾਨ ਤੈਅ ਕੀਤਾ ਜਾ ਸਕੇ।
ਸਰਕਾਰ ਨੇ ਇਕ ਲਾਜਮੀ ਚੋਣ ਜ਼ਾਬਤਾ ਦਾ ਡਰਾਫਟ ਜਾਰੀ ਕੀਤਾ ਹੈ ਜਿਸ ਨਾਲ ਗਲੋਬਲ ਡਿਜੀਟਲ ਕੰਪਨੀਆਂ ਨੂੰ ਕਾਰੋਬਾਰੀ ਮੀਡੀਆ ਕੰਪਨੀਆਂ ਤੋਂ ਲਈ ਗਈ ਸਮਾਚਾਰ ਸਮੱਗਰੀ ਦੇ ਲਈ ਭੁਗਤਾਨ ਕਰਨਾ ਹੋਵੇਗਾ। ਦੁਨੀਆ ਦੇ ਹੋਰ ਦੇਸ਼ ਇਸ ਤਰ੍ਹਾਂ ਦਾ ਕੋਈ ਕੋਡ ਬਣਾਉਣ ਵਿਚ ਅਸਫਲ ਰਹੇ ਹਨ। ਵਿੱਤ ਮੰਤਰੀ ਜੋਸ਼ ਫ੍ਰਿਡੇਨਬਰਗ ਨੇ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਗੂਗਲ ਅਤੇ ਫੇਸਬੁੱਕ ਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਬਾਅਦ ਹੋਰ ਡਿਜੀਟਲ ਮੰਚਾਂ ਨੂੰ ਵੀ ਭੁਗਤਾਨ ਦੇ ਲਈ ਕਿਹਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਰੂਸੀ ਵਿਗਿਆਨੀਆਂ ਦਾ ਦਾਅਵਾ, ਪਾਣੀ ਨਾਲ ਮਰ ਸਕਦਾ ਹੈ ਕੋਰੋਨਾਵਾਇਰਸ
ਫ੍ਰਿਡੇਨਬਰਗ ਨੇ ਕਿਹਾ,''ਇਹ ਆਸਟ੍ਰੇਲੀਆ ਦੀਆਂ ਮੀਡੀਆ ਕੰਪਨੀਆਂ ਦੀ ਦ੍ਰਿਸ਼ਟੀ ਨਾਲ ਉਚਿਤ ਹੈ। ਇਸ ਨਾਲ ਮੁਕਾਬਲੇਬਾਜ਼ੀ, ਖਪਤਕਾਰਾਂ ਦੀ ਸੁਰੱਖਿਆ ਵਧੇਗੀ ਅਤੇ ਮੀਡੀਆ ਖੇਤਰ ਵਿਚ ਸਥਿਰਤਾ ਆਵੇਗੀ।'' ਡਰਾਫਟ ਵਿਚ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਦੇ ਡਿਜੀਟਲ ਮੰਚਾਂ ਦੀ ਆਸਟ੍ਰੇਲੀਆ ਦੀ ਮੀਡੀਆ ਕੰਪਨੀਆਂ ਦੇ ਨਾਲ 3 ਮਹੀਨੇ ਬਾਅਦ ਵੀ ਸਹਿਮਤੀ ਨਹੀਂ ਬਣ ਪਾਉਂਦੀ ਹੈ ਤਾਂ ਪੰਚਾਟ ਦੀ ਨਿਯੁਕਤੀ ਕੀਤੀ ਜਾਵੇਗੀ ਜਿਸ ਦਾ ਫੈਸਲਾ ਮੰਨਣਾ ਲਾਜ਼ਮੀ ਹੋਵੇਗਾ। ਫ੍ਰਿਡੇਨਬਰਗ ਨੇ ਕਿਹਾ ਕਿ ਇਸ ਡਰਾਫਟ 'ਤੇ 28 ਅਗਸਤ ਤੱਕ ਚਰਚਾ ਹੋਵੇਗੀ। ਉਸਦੇ ਬਾਅਦ ਤੋਂ ਇਸ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਇਸ ਬਿਆਨ 'ਤੇ ਫੇਸਬੁੱਕ ਅਤੇ ਗੂਗਲ ਦੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲ ਪਾਈ ਹੈ।