ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ

06/18/2020 6:04:28 PM

ਕੈਨਬਰਾ (ਬਿਊਰੋ): ਆਸਟ੍ਰੇਲੀਆ ਵਿਚ ਕੋਵਿਡ-19 ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਦੌਰਾਨ ਅਗਲੇ ਮਹੀਨੇ ਇਕ ਵੱਡੀ ਸ਼ੁਰੂਆਤ ਦੇਖੀ ਜਾ ਸਕਦੀ ਹੈ। ਦੇਸ਼ ਦੀ ਰਾਜਧਾਨੀ ਕੈਨਬਰਾ ਵਿਚ 2 ਯੂਨੀਵਰਸਿਟੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਸ਼ੁਰੂ ਹੋ ਰਹੀ ਹੈ।ਯੋਜਨਾ ਦੇ ਤਹਿਤ ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ (ANU) ਅਤੇ ਕੈਨਬਰਾ ਯੂਨੀਵਰਸਿਟੀ (UC) ਦੇ ਲੱਗਭਗ 350 ਵਿਦਿਆਰਥੀਆਂ ਨੂੰ ਵਿਸ਼ੇਸ਼ ਰੂਪ ਨਾਲ ਚਾਰਟਰਡ ਉਡਾਣ ਜ਼ਰੀਏ ਕੈਨਬਰਾ ਹਵਾਈ ਅੱਡੇ 'ਤੇ ਲਿਜਾਇਆ ਜਾਵੇਗਾ ਕਿਉਂਕਿ ਅੰਤਰਰਾਸ਼ਟਰੀ ਸਿੱਖਿਆ ਖੇਤਰ ਕੋਰੋਨਾਵਾਇਰਸ ਤਾਲਾਬੰਦੀ ਦੇ ਬਾਅਦ ਮੁੜ ਖੁੱਲ੍ਹ ਰਿਹਾ ਹੈ। 

ਦੋਹਾਂ ਯੂਨੀਵਰਸਿਟੀਆਂ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੂੰ ਜੁਲਾਈ ਦੇ ਅਖੀਰ ਵਿਚ ਸਿੰਗਾਪੁਰ ਤੋਂ ਕੈਨਬਰਾ ਜਾਣ ਲਈ ਚਾਰਟਰਡ ਜਹਾਜ਼ ਦੇ ਜਾਣ ਦੀ ਆਸ ਹੈ। ਜਾਣਕਾਰੀ ਮੁਤਾਬਕ ਖੋਜ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ, ਜੋ ਆਨਲਾਈਨ ਨਹੀਂ ਕੀਤੇ ਜਾ ਸਕਦੇ ਹਨ। ਵਿਦਿਆਰਥੀਆਂ ਨੂੰ ਹਫਤੇ ਦੇ ਲਈ ਇਕ ਹੋਟਲ ਵਿਚ ਕੁਆਰੰਟੀਨ ਕੀਤਾ ਜਾਵੇਗਾ। ਕਿਹਾ ਗਿਆ ਹੈਕਿ ਸੰਭਾਵਨਾ ਹੈ ਕਿ ਤਾਲਾਬੰਦੀ ਦੇ ਬਾਅਦ ਤੋਂ ਆਸਟ੍ਰੇਲੀਆਈ ਕੰਪਲੈਕਸਾਂ ਵਿਚ ਪਰਤਣ ਵਾਲੇ ਪਹਿਲੇ ਵਿਦੇਸ਼ੀ ਯਾਤਰੀਆਂ ਵਿਚ ਇਹ ਵਿਦੇਸ਼ੀ ਵਿਦਿਆਰਥੀ ਹੋਣਗੇ। 

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਿਡਨੀ ਰੇਡੀਓ 2GB ਨੂੰ ਦੱਸਿਆ ਕਿ ਉਹ ਯੂਨੀਵਰਸਿਟੀਆਂ ਦੀ ਯੋਜਨਾ ਦਾ ਸਮਰਥਨ ਕਰਦੇ ਹਨ। ਟੂਰਿਜ਼ਮ ਮੰਤਰੀ ਸਾਈਮਨ ਬਰਮਿੰਘਮ ਦਾ ਕਹਿਣਾ ਹੈ ਕਿ ਸੰਭਾਵਨਾ ਹੈ ਕਿ ਆਸਟ੍ਰੇਲੀਆ ਅਗਲੇ ਸਾਲ ਤੋਂ ਪਹਿਲਾਂ ਸਧਾਰਨ ਅੰਤਰਰਾਸ਼ਟਰੀ ਯਾਤਰੀ ਦੀ ਇਜਾਜ਼ਤ ਨਹੀਂ ਦੇਵੇਗਾ।


Vandana

Content Editor

Related News