ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, ਜਲਦ ਭਰ ਸਕਣਗੇ ਉਡਾਣ

12/01/2020 4:02:22 PM

ਸਿਡਨੀ (ਬਿਊਰੋ): ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਕੋਰੋਨਾ ਲਾਗ ਦੀ ਬੀਮਾਰੀ ਕਾਰਨ ਲੱਗੀਆ ਪਾਬੰਦੀਆਂ ਵਿਚ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲ ਹੋਣ ਲਈ ਆਪਣੇ ਬਾਰਡਰ ਖੋਲ੍ਹ ਦਿੱਤੇ ਹਨ। ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿਚ ਅੱਠ ਮਹੀਨਿਆਂ ਦੇ ਵਕਫੇ ਤੋਂ ਬਾਅਦ ਅੱਜ ਨੌਰਦਨ ਟੈਰਿਟਰੀ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿੱਥੇ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਪਹਿਲੇ ਸਮੂਹ ਨੇ ਮੁੜ੍ਹ ਤੋਂ ਕਦਮ ਰੱਖਿਆ। ਇਹ ਵਿਦਿਆਰਥੀ ਆਪਣੀ ਪੜ੍ਹਾਈ ਲਿਖਾਈ ਜਾਰੀ ਕਰਨ ਹਿਤ ਆਸਟ੍ਰੇਲੀਆ ਪਰਤ ਆਏ ਹਨ। ਮੁੱਢਲੇ ਸਿਹਤ ਚੈਕਅਪ ਤੋਂ ਬਾਅਦ, ਸਿੰਗਾਪੁਰ ਤੋਂ ਉਡਾਣ ਭਰ ਕੇ ਅੱਜ ਤੜਕੇ ਸਵੇਰੇ ਡਾਰਵਿਨ ਦੇ ਰਨਵੇਅ 'ਤੇ ਜਦੋਂ ਇੱਕ ਚਾਰਟਰ ਪਲੇਨ ਉਤਰਿਆ ਤਾਂ ਇਸ ਵਿਚ ਚੀਨ, ਹਾਂਗਕਾਂਗ, ਜਪਾਨ, ਵਿਅਤਨਾਮ ਅਤੇ ਇੰਡੋਨੇਸ਼ੀਆ ਦੇ 63 ਵਿਦਿਆਰਥੀ ਸਵਾਰ ਸਨ ਜੋ ਕਿ ਮੁੜ ਤੋਂ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਆਸਟ੍ਰੇਲੀਆ ਪਰਤੇ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਕੁਈਨਜ਼ਲੈਂਡ ਰਾਜ ਨੇ ਖੋਲ੍ਹੇ ਬਾਰਡਰ, ਅਜੀਜ਼ਾਂ ਨੂੰ ਇੰਝ ਮਿਲੇ ਪਰਿਵਾਰ

ਇਸ ਫਲਾਈਟ ਵਿਚ ਅਜਿਹੇ ਨਵੇਂ ਅਤੇ ਪੁਰਾਣੇ ਵਿਦਿਆਰਥੀ ਹਨ ਜੋ ਕਿ ਯੂਨੀਵਰਸਿਟੀ ਵਿਚ ਕਈ ਤਰ੍ਹਾਂ ਦੇ ਵੱਖ-ਵੱਖ ਕੋਰਸਾਂ ਵਿਚ ਦਾਖਲ ਹਨ ਜਾਂ ਦਾਖਲਾ ਲੈ ਰਹੇ ਹਨ। ਸਿਹਤ ਸੰਕਟ ਤੋਂ ਪਹਿਲਾਂ, ਐਨ.ਟੀ. ਸਰਕਾਰ ਨੇ ਐਲਾਨ ਕੀਤਾ ਸੀ ਕਿ ਇੱਕ ਅੰਤਰਰਾਸ਼ਟਰੀ ਸਿੱਖਿਆ ਰਣਨੀਤੀ ਦੇ ਤਹਿਤ, 2025 ਤੱਕ ਲਗਭਗ 10,000 ਵਿਦਿਆਰਥੀ ਇਸ ਖੇਤਰ ਵਿਚ ਆਉਣ ਦੇ ਯੋਗ ਹੋਣਗੇ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- ਪੇਨਾਸ਼ ਇਮੀਗ੍ਰੇਸ਼ਨ +91-85560-85550


Vandana

Content Editor

Related News