ਆਸਟ੍ਰੇਲੀਆ : ਹੜ੍ਹ ਕਾਰਨ ਫਸਲਾਂ ਤਬਾਹ, ਸਰਕਾਰੀ ਮਦਦ ਦੀ ਅਪੀਲ
Thursday, Feb 07, 2019 - 11:36 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ ਭਿਆਨਕ ਹੜ੍ਹ ਦੀ ਚਪੇਟ ਵਿਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਦੇ ਸੋਕਾ ਪ੍ਰਭਾਵਿਤ ਰਹਿਣ ਵਾਲਾ ਇਹ ਸੂਬਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਹੋਇਆ ਹੈ। ਇਸ ਸਥਿਤੀ ਵਿਚ ਕਿਸਾਨ ਜ਼ਿਆਦਾ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੀਆਂ ਫਸਲਾਂ ਲੱਗਭਗ ਤਬਾਹ ਹੋ ਚੁੱਕੀਆਂ ਹਨ।
ਹੜ੍ਹ ਦੇ ਪਾਣੀ ਨੇ ਉੱਤਰੀ-ਪੱਛਮੀ ਕੁਈਨਜ਼ਲੈਂਡ ਦੇ ਵਿਸ਼ਾਲ ਮੈਦਾਨਾਂ ਨੂੰ ਤਬਾਹ ਕਰ ਦਿੱਤਾ ਹੈ। ਹਜ਼ਾਰਾਂ ਮਵੇਸ਼ੀ ਮਰ ਗਏ ਹਨ। ਜਿਹੜੇ ਮਵੇਸ਼ੀ ਜਿਉਂਦੇ ਬਚੇ ਹਨ ਉਹ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਮੈਕਕਿਨਲੇ ਸ਼ਾਇਰ ਮੇਅਰ ਬੇਲਿੰਡਾ ਮਰਫੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਾਨਵਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਲਦੀ ਹੀ ਸਰਕਾਰ ਨੂੰ ਇਸ ਸਬੰਧੀ ਕੋਈ ਕਦਮ ਚੁੱਕਣਾ ਚਾਹੀਦਾ ਹੈ।